ਦਿੱਲੀ ਹਾਈ ਕੋਰਟ ’ਚ 150 ਅਹੁਦਿਆਂ ਲਈ ਭਰਤੀ, 5 ਅਕਤੂਬਰ ਤੱਕ ਕਰ ਸਕਦੇ ਹੋ ਅਪਲਾਈ

16/09/2026 | Public Times Bureau | Panjab

ਹਾਈ ਕੋਰਟ ਆਫ਼ ਦਿੱਲੀ ਨੇ ਪਰਸਨਲ ਅਸਿਸਟੈਂਟ ਅਤੇ ਸੀਨੀਅਰ ਪਰਸਨਲ ਅਸਿਸਟੈਂਟ ਦੇ 150 ਖਾਲੀ ਅਹੁਦਿਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ 15 ਸਤੰਬਰ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਯੋਗ ਉਮੀਦਵਾਰ 5 ਅਕਤੂਬਰ 2026 ਰਾਤ 11 ਵਜੇ ਤੱਕ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਦਿੱਲੀ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਤਹਿਤ ਪਰਸਨਲ ਅਸਿਸਟੈਂਟ ਦੇ 33 ਅਤੇ ਸੀਨੀਅਰ ਪਰਸਨਲ ਅਸਿਸਟੈਂਟ ਦੇ 117 ਅਹੁਦੇ ਭਰੇ ਜਾਣਗੇ। ਅਹੁਦਿਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਦਾ ਸਬੰਧਤ ਯੋਗਤਾ ਅਨੁਸਾਰ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਇੰਗਲਿਸ਼ ਸ਼ਾਰਟਹੈਂਡ ਦੀ ਗਤੀ 110 ਸ਼ਬਦ ਪ੍ਰਤੀ ਮਿੰਟ ਅਤੇ ਕੰਪਿਊਟਰ ਟਾਈਪਿੰਗ ਦੀ ਗਤੀ 40 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ। ਉਮੀਦਵਾਰ ਨੂੰ ਕੰਪਿਊਟਰ ਦੀ ਜਾਣਕਾਰੀ ਅਤੇ ਗ੍ਰੈਮਰ ਸਮੇਤ ਨੋਟੀਫਿਕੇਸ਼ਨ ਵਿੱਚ ਦਿੱਤੀਆਂ ਹੋਰ ਲੋੜੀਂਦੀਆਂ ਯੋਗਤਾਵਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ।

ਉਮਰ ਦੀ ਗੱਲ ਕਰੀਏ ਤਾਂ 1 ਜਨਵਰੀ 2026 ਨੂੰ ਆਧਾਰ ਮੰਨਦਿਆਂ ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 32 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਸਰਕਾਰੀ ਨਿਯਮਾਂ ਅਨੁਸਾਰ ਛੋਟ ਮਿਲੇਗੀ। ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਭਰਤੀ ਲਈ ਨਿਰਧਾਰਤ ਆਨਲਾਈਨ ਪੋਰਟਲ ’ਤੇ ਜਾ ਕੇ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਇਸ ਤੋਂ ਬਾਅਦ ‘Already Registered? To Login’ ਰਾਹੀਂ ਲੌਗਇਨ ਕਰਕੇ ਮੰਗੀ ਗਈ ਜਾਣਕਾਰੀ ਭਰਨੀ ਹੋਵੇਗੀ। ਅਰਜ਼ੀ ਫਾਰਮ ਪੂਰਾ ਕਰਨ ਤੋਂ ਬਾਅਦ ਸ਼੍ਰੇਣੀ ਅਨੁਸਾਰ ਨਿਰਧਾਰਤ ਫੀਸ ਆਨਲਾਈਨ ਜਮ੍ਹਾਂ ਕਰਵਾ ਕੇ ਫਾਰਮ ਸਬਮਿਟ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਭਵਿੱਖੀ ਲੋੜ ਲਈ ਅਰਜ਼ੀ ਫਾਰਮ ਦਾ ਪ੍ਰਿੰਟਆਉਟ ਵੀ ਸੰਭਾਲ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਫੀਸ ਦੀ ਗੱਲ ਕਰੀਏ ਤਾਂ ਜਨਰਲ, ਓਬੀਸੀ ਅਤੇ ਈਡਬਲਯੂਐੱਸ ਵਰਗ ਦੇ ਉਮੀਦਵਾਰਾਂ ਲਈ 1500 ਰੁਪਏ, ਜਦਕਿ ਐੱਸਸੀ, ਐੱਸਟੀ ਅਤੇ ਪੀਐੱਚ ਵਰਗ ਦੇ ਉਮੀਦਵਾਰਾਂ ਲਈ 1300 ਰੁਪਏ ਅਰਜ਼ੀ ਫੀਸ ਨਿਰਧਾਰਤ ਕੀਤੀ ਗਈ ਹੈ। ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮ ਰਾਹੀਂ ਕੀਤਾ ਜਾ ਸਕਦਾ ਹੈ। ਯੋਗ ਉਮੀਦਵਾਰ ਦਿੱਲੀ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ delhihighcourt.nic.in ’ਤੇ ਜਾ ਕੇ ਭਰਤੀ ਨਾਲ ਸਬੰਧਤ ਨੋਟੀਫਿਕੇਸ਼ਨ ਅਤੇ ਹੋਰ ਹਦਾਇਤਾਂ ਦੀ ਜਾਂਚ ਕਰ ਸਕਦੇ ਹਨ। ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਯੋਗਤਾ, ਉਮਰ ਸੀਮਾ, ਫੀਸ ਅਤੇ ਹੋਰ ਸ਼ਰਤਾਂ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਗਈ ਹੈ।

Recruitment For 150 Posts At Delhi High Court You Can Apply Until October 5


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App