ਗੁਰੂਗ੍ਰਾਮ ਰੋਡ ਰੇਜ: ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਕਾਰ ਚਾਲਕ ਰਾਜਸਥਾਨ ਤੋਂ ਗ੍ਰਿਫ਼ਤਾਰ, ਇਰਾਦਾ-ਏ-ਕਤਲ ਦਾ ਮਾਮਲਾ ਦਰਜ

15/09/2026 | Public Times Bureau | Panjab

ਗੋਲਫ ਕੋਰਸ ਰੋਡ 'ਤੇ ਮਹਿਲਾ ਬਾਈਕ ਰਾਈਡਰ ਸੀਆ (ਸ਼ਿਵਾਨੀ) ਦੀ ਸਪੋਰਟਸ ਬਾਈਕ ਨੂੰ ਜਾਣਬੁੱਝ ਕੇ ਟੱਕਰ ਮਾਰਨ ਦੇ ਚਰਚਿਤ ਮਾਮਲੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਫਰਾਰ ਮੁਲਜ਼ਮ ਕਲਿਆਣ ਬੈਂਸਲਾ ਨੂੰ ਰਾਜਸਥਾਨ ਦੇ ਦੌਸਾ ਤੋਂ ਹਿਰਾਸਤ ਵਿੱਚ ਲੈ ਲਿਆ ਹੈ। 13 ਸਤੰਬਰ ਐਤਵਾਰ ਸਵੇਰੇ ਵਾਪਰੀ ਇਸ ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਦਬੋਚਣ ਲਈ ਪੁਲਿਸ ਦੀਆਂ ਤਿੰਨ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

ਵਾਇਰਲ ਵੀਡੀਓ ਫੁਟੇਜ ਦੇ ਜਾਂਚ-ਪੜਤਾਲ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਕਾਰ ਚਾਲਕ ਨੇ ਆਪਣੀ ਗੱਡੀ ਸਿੱਧੀ ਮਹਿਲਾ ਦੀ 'ਅਪ੍ਰੀਲੀਆ RS 457' ਬਾਈਕ ਵੱਲ ਮੋੜ ਕੇ ਟੱਕਰ ਮਾਰੀ ਸੀ। ਪੁਲਿਸ ਨੇ ਸੈਕਟਰ-56 ਥਾਣੇ ਵਿੱਚ ਪਹਿਲਾਂ ਦਰਜ ਲਾਪਰਵਾਹੀ ਦੀਆਂ ਧਾਰਾਵਾਂ (BNS 281, 125) ਨੂੰ ਬਦਲ ਕੇ ਹੁਣ BNS ਦੀ ਧਾਰਾ 109 (ਕਤਲ ਦੀ ਕੋਸ਼ਿਸ਼) ਜੋੜ ਦਿੱਤੀ ਹੈ, ਜਿਸ ਵਿੱਚ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਪੀੜਤ ਬਾਈਕਰ ਸੀਆ ਮੁਤਾਬਕ, ਕਾਰ ਚਾਲਕ ਨੇ ਪਹਿਲਾਂ ਉਸ ਨੂੰ ਜ਼ਬਰਦਸਤੀ ਰੁਕਣ ਦੇ ਇਸ਼ਾਰੇ ਕੀਤੇ ਸਨ ਅਤੇ ਇਨਕਾਰ ਕਰਨ 'ਤੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਇਸ ਘਟਨਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਪ੍ਰਸਾਰਿਤ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦਾ ਖ਼ੁਦ ਨੋਟਿਸ ਲਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੁਣ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਜਾਂਚ ਅੱਗੇ ਵਧਾਏਗੀ।

Gurugram Road Rage Car Driver Who Hit Female Biker Arrested In Rajasthan Case Of Attempted Murder Registered


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App