ਪਿਆਜ਼ ਤੋਂ ਬਾਅਦ ਲਸਣ-ਅਦਰਕ ਨੇ ਵਧਾਈ ਰਸੋਈ ਦੀ ਚਿੰਤਾ, ਕੁਝ ਹਫ਼ਤਿਆਂ ’ਚ ਭਾਅ ਦੁੱਗਣੇ

14/09/2026 | Public Times Bureau | Panjab

ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ। ਪਿਆਜ਼ ਅਤੇ ਟਮਾਟਰ ਤੋਂ ਬਾਅਦ ਹੁਣ ਲਸਣ ਅਤੇ ਅਦਰਕ ਦੀਆਂ ਕੀਮਤਾਂ ਵਿੱਚ ਵੀ ਤੇਜ਼ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਲਸਣ ਦੇ ਮੰਡੀ ਭਾਅ ਲਗਭਗ ਦੁੱਗਣੇ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਲਸਣ ਦੀ ਕੀਮਤ ਕਰੀਬ ₹150-170 ਪ੍ਰਤੀ ਕਿਲੋ ਤੋਂ ਵਧ ਕੇ ₹350 ਪ੍ਰਤੀ ਕਿਲੋ ਦੇ ਆਸ-ਪਾਸ ਪਹੁੰਚ ਗਈ ਹੈ। ਇਸੇ ਤਰ੍ਹਾਂ ਅਦਰਕ ਦਾ ਭਾਅ ਵੀ ਅਗਸਤ ਵਿੱਚ ਲਗਭਗ ₹150 ਪ੍ਰਤੀ ਕਿਲੋ ਤੋਂ ਵਧ ਕੇ ਹੁਣ ਔਸਤਨ ₹300 ਪ੍ਰਤੀ ਕਿਲੋ ਹੋ ਗਿਆ ਹੈ।

ਕੀਮਤਾਂ ਵਿੱਚ ਇਸ ਵਾਧੇ ਦਾ ਮੁੱਖ ਕਾਰਨ ਕਈ ਇਲਾਕਿਆਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਮੰਡੀਆਂ ਵਿੱਚ ਲਸਣ ਅਤੇ ਅਦਰਕ ਦੀ ਆਮਦ ਘਟਣਾ ਦੱਸਿਆ ਜਾ ਰਿਹਾ ਹੈ। ਬਾਰਿਸ਼ ਕਾਰਨ ਮੰਡੀਆਂ ਤੱਕ ਪਹੁੰਚਣ ਤੋਂ ਪਹਿਲਾਂ ਕੁਝ ਉਤਪਾਦ ਦੀ ਗੁਣਵੱਤਾ ਪ੍ਰਭਾਵਿਤ ਹੋਣ ਨਾਲ ਵੀ ਸਪਲਾਈ ਅਤੇ ਲਾਗਤ ’ਤੇ ਅਸਰ ਪਿਆ ਹੈ। ਪਿਆਜ਼ ਤੇ ਟਮਾਟਰ ਦੇ ਭਾਅ ਵੀ ਉੱਚੇ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਹਾਲ ਹੀ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ। ਕਈ ਪ੍ਰਚੂਨ ਬਾਜ਼ਾਰਾਂ ਵਿੱਚ ਪਿਆਜ਼ ₹70 ਪ੍ਰਤੀ ਕਿਲੋ ਤੋਂ ਵੱਧ ਵਿਕ ਰਿਹਾ ਹੈ, ਜਦਕਿ ਟਮਾਟਰ ਦਾ ਔਸਤ ਭਾਅ ਲਗਭਗ ₹40 ਪ੍ਰਤੀ ਕਿਲੋ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਨਵੀਂ ਖਰੀਫ਼ ਪਿਆਜ਼ ਦੀ ਫ਼ਸਲ ਦੀ ਆਮਦ ਸ਼ੁਰੂ ਹੋਣ ਤੋਂ ਬਾਅਦ ਕੀਮਤਾਂ ਵਿੱਚ ਰਾਹਤ ਮਿਲਣ ਦੀ ਉਮੀਦ ਹੈ। ਅਕਤੂਬਰ ਤੋਂ ਖਰੀਫ਼ ਪਿਆਜ਼ ਦੀ ਪੁਟਾਈ ਸ਼ੁਰੂ ਹੋਣ ਨਾਲ ਬਾਜ਼ਾਰ ਵਿੱਚ ਸਪਲਾਈ ਵਧ ਸਕਦੀ ਹੈ, ਜਿਸ ਨਾਲ ਪਿਆਜ਼ ਦੇ ਭਾਅ ਹੇਠਾਂ ਆਉਣ ਦੀ ਸੰਭਾਵਨਾ ਹੈ।

After Onions Garlic And Ginger Add To Kitchen Worries Prices Have Doubled In A Few Weeks


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App