ਪਰਮੀਸ਼ ਵਰਮਾ ਨਾਲ ਰਿਸ਼ਤੇ ਦੀਆਂ ਚਰਚਾਵਾਂ ’ਤੇ ਹਰਮਨ ਬਰਾੜ ਦਾ ਸਖ਼ਤ ਜਵਾਬ, ਟਰੋਲਰਾਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ

13/09/2026 | Public Times Bureau | Panjab

ਪਰਮੀਸ਼ ਵਰਮਾ ਨਾਲ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਅਤੇ ਸੋਸ਼ਲ ਮੀਡੀਆ ਟਰੋਲਿੰਗ ਵਿਚਕਾਰ ਅਦਾਕਾਰਾ ਹਰਮਨ ਬਰਾੜ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣਾ ਪੱਖ ਰੱਖਿਆ ਹੈ। ਹਰਮਨ ਨੇ ਉਸ ਨੂੰ ‘ਹੋਮਵ੍ਰੈਕਰ’ ਕਹਿਣ ਵਾਲਿਆਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸੇ ਨੂੰ ਅਜਿਹਾ ਨਾਂ ਦੇਣ ਨਾਲ ਹਕੀਕਤ ਨਹੀਂ ਬਦਲਦੀ। ਹਰਮਨ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਸੁਨੇਹੇ ਵਿੱਚ ਦਾਅਵਾ ਕੀਤਾ ਕਿ ਉਸ ਦਾ ਰਿਸ਼ਤਾ ਕਦੇ ਲੁਕਿਆ ਨਹੀਂ ਰਿਹਾ। ਉਸ ਮੁਤਾਬਕ, ਜਿਸ ਵਿਅਕਤੀ ਨੂੰ ਉਸ ਨੇ ਚੁਣਿਆ, ਉਹ ਉਨ੍ਹਾਂ ਦੇ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਹੀ ਕਾਨੂੰਨੀ ਤੌਰ ’ਤੇ ਵੱਖ ਹੋ ਚੁੱਕਾ ਸੀ। ਹਾਲਾਂਕਿ, ਉਸ ਨੇ ਆਪਣੇ ਬਿਆਨ ਵਿੱਚ ਪਰਮੀਸ਼ ਵਰਮਾ ਦਾ ਸਿੱਧਾ ਨਾਮ ਨਹੀਂ ਲਿਆ।

ਅਦਾਕਾਰਾ ਨੇ ਆਪਣੇ ਸਰੀਰ ਅਤੇ ਚਰਿੱਤਰ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ’ਤੇ ਵੀ ਇਤਰਾਜ਼ ਜਤਾਇਆ। ਉਸ ਨੇ ਕਿਹਾ ਕਿ ‘ਨੈਤਿਕਤਾ’ ਦੇ ਨਾਂ ’ਤੇ ਕਿਸੇ ਨੂੰ ਨਿਸ਼ਾਨਾ ਬਣਾਉਣਾ ਜਾਂ ਨਿੱਜੀ ਹਮਲੇ ਕਰਨਾ ਠੀਕ ਨਹੀਂ ਹੈ। ਹਰਮਨ ਨੇ ਟਰੋਲ ਪੇਜ ਚਲਾਉਣ ਵਾਲਿਆਂ ਅਤੇ ਮੀਮ ਬਣਾਉਣ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਦੇ ਸਬਰ ਨੂੰ ਉਸ ਦੀ ਅਣਜਾਣਤਾ ਨਾ ਸਮਝਿਆ ਜਾਵੇ। ਦੋਵਾਂ ਵਿਚਾਲੇ ਨੇੜਤਾ ਦੀਆਂ ਚਰਚਾਵਾਂ ‘ਦੇਖੀ ਜਾ’ ਗੀਤ ਵਿੱਚ ਇਕੱਠੇ ਕੰਮ ਕਰਨ ਤੋਂ ਬਾਅਦ ਤੇਜ਼ ਹੋਈਆਂ ਸਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦੋਵਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ। ਜ਼ਿਕਰਯੋਗ ਹੈ ਕਿ 6 ਸਤੰਬਰ 2026 ਨੂੰ ਪਰਮੀਸ਼ ਵਰਮਾ ਨੇ ਗੀਤ ਗ੍ਰੇਵਾਲ ਤੋਂ ਤਲਾਕ ਦੀ ਪੁਸ਼ਟੀ ਕੀਤੀ ਸੀ ਅਤੇ ਬੇਵਫਾਈ ਨਾਲ ਜੁੜੇ ਦੋਸ਼ਾਂ ਨੂੰ ਖਾਰਜ ਕੀਤਾ ਸੀ। ਇਸ ਤੋਂ ਬਾਅਦ ਪਰਮੀਸ਼ ਅਤੇ ਹਰਮਨ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਹੋਰ ਤੇਜ਼ ਹੋ ਗਈ।

Harman Brar s Stern Response To Rumors About A Relationship With Parmish Verma Warns Trolls Of Legal Action


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App