80 ਦੇਸ਼ਾਂ ਤੱਕ ਪਹੁੰਚੀ ਕਬੱਡੀ, ਓਲੰਪਿਕ ’ਚ ਐਂਟਰੀ ਲਈ ਅੰਤਰਰਾਸ਼ਟਰੀ ਪੱਧਰ ’ਤੇ ਯਤਨ ਤੇਜ਼

07/09/2026 | Public Times Bureau | Panjab

ਕਬੱਡੀ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਯਤਨ ਜਾਰੀ ਹਨ। ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ (IKF) ਦੇ ਸੀਈਓ ਅਸ਼ੋਕ ਦਾਸ ਨੇ ਕਿਹਾ ਕਿ ਕਬੱਡੀ ਹੁਣ ਲਗਭਗ 80 ਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਨੂੰ ਵਿਸ਼ਵ ਪੱਧਰੀ ਪੇਸ਼ੇਵਰ ਖੇਡ ਬਣਾਉਣ ਲਈ ਸਾਰੀਆਂ ਕਬੱਡੀ ਸੰਸਥਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ। ਅਸ਼ੋਕ ਦਾਸ ਮੁਤਾਬਕ ਓਲੰਪਿਕ ਵਿੱਚ ਕਬੱਡੀ ਨੂੰ ਸ਼ਾਮਲ ਕਰਵਾਉਣ ਲਈ ਸਿਰਫ਼ ਕੁਝ ਦੇਸ਼ਾਂ ਵਿੱਚ ਖੇਡ ਦੀ ਮੌਜੂਦਗੀ ਕਾਫ਼ੀ ਨਹੀਂ। ਵੱਡੀ ਗਿਣਤੀ ਵਿੱਚ ਦੇਸ਼ਾਂ ਵਿੱਚ ਅਧਿਕਾਰਤ ਕਬੱਡੀ ਫੈਡਰੇਸ਼ਨਾਂ, ਮਜ਼ਬੂਤ ਪ੍ਰਬੰਧਨ ਅਤੇ ਸਥਾਨਕ ਖਿਡਾਰੀਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਇਸੇ ਉਦੇਸ਼ ਨਾਲ ਵੱਖ-ਵੱਖ ਕਬੱਡੀ ਸੰਸਥਾਵਾਂ ਨੂੰ ਇੱਕ ਝੰਡੇ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਰੀਬ 40 ਦੇਸ਼ਾਂ ਦੇ ਨੁਮਾਇੰਦਿਆਂ ਨੇ ਭਾਰਤ ਵਿੱਚ ਹੋਈ ਅਹਿਮ ਮੀਟਿੰਗ ਵਿੱਚ ਸਿੱਧੀ ਸ਼ਮੂਲੀਅਤ ਕੀਤੀ, ਜਦਕਿ ਕੁਝ ਦੇਸ਼ ਆਨਲਾਈਨ ਜੁੜੇ। ਅਫਰੀਕੀ ਦੇਸ਼ਾਂ ਵਿੱਚ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕੋਚਿੰਗ, ਮੈਟ ਅਤੇ ਹੋਰ ਖੇਡ ਸਾਮਾਨ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਅਸ਼ੋਕ ਦਾਸ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕਿਸੇ ਦੇਸ਼ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਅਤੇ ਖਿਡਾਰੀਆਂ ਲਈ ਸਬੰਧਤ ਦੇਸ਼ ਦੀ ਨਾਗਰਿਕਤਾ ਜਾਂ ਪਾਸਪੋਰਟ ਦੀ ਸ਼ਰਤ ਲਾਗੂ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਟੀਚਾ ਹੈ ਕਿ ਵੱਧ ਤੋਂ ਵੱਧ ਦੇਸ਼ਾਂ ਵਿੱਚ ਸਥਾਨਕ ਖਿਡਾਰੀ ਕਬੱਡੀ ਖੇਡਣ ਅਤੇ ਆਪਣੀਆਂ ਰਾਸ਼ਟਰੀ ਟੀਮਾਂ ਤਿਆਰ ਕਰਨ।

ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਸਰਕਲ ਕਬੱਡੀ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਬ੍ਰਿਟਿਸ਼ ਆਰਮੀ ਦੀਆਂ ਟੀਮਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਇਟਲੀ, ਪੋਲੈਂਡ, ਹਾਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਕਬੱਡੀ ਲਈ ਸਥਾਨਕ ਕਮੇਟੀਆਂ ਬਣਾਉਣ ਵਿੱਚ ਭੂਮਿਕਾ ਨਿਭਾਈ ਗਈ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਵੀ ਖੇਡ ਨੂੰ ਪਹੁੰਚਾਉਣ ਲਈ ਕੰਮ ਕੀਤਾ ਗਿਆ ਹੈ। ਅਸ਼ੋਕ ਦਾਸ ਨੇ ਉਮੀਦ ਜਤਾਈ ਕਿ ਕਾਮਨਵੈਲਥ ਪੱਧਰ ’ਤੇ ਮੌਕਾ ਮਿਲਣ ਅਤੇ ਭਵਿੱਖ ਵਿੱਚ ਓਲੰਪਿਕ ਵਿੱਚ ਕਬੱਡੀ ਦੀ ਐਂਟਰੀ ਨਾਲ ਭਾਰਤ ਨੂੰ ਹੋਰ ਤਮਗੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਕਬੱਡੀ ਹੁਣ ਸਿਰਫ਼ ਪੰਜਾਬ ਜਾਂ ਭਾਰਤ ਤੱਕ ਸੀਮਤ ਨਹੀਂ ਰਹੀ ਅਤੇ ਇਸ ਨੂੰ ਕ੍ਰਿਕਟ ਤੇ ਫੁੱਟਬਾਲ ਵਾਂਗ ਵਿਸ਼ਵ ਪੱਧਰੀ ਪੇਸ਼ੇਵਰ ਖੇਡ ਬਣਾਉਣਾ ਮੁੱਖ ਟੀਚਾ ਹੈ।

Kabaddi Has Reached 80 Countries Efforts At The International Level To Secure Entry Into The Olympics Are Intensifying


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App