ਝੋਨੇ ਦੇ ਖੇਤ ’ਚ ਗਾਂ ਵੜਨ ਨੂੰ ਲੈ ਕੇ ਵਿਵਾਦ, ਮਾਂ-ਪੁੱਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

06/09/2026 | Public Times Bureau | Panjab

ਪਿੰਡ ਠੱਠੀਆਂ ਮਹੰਤਾਂ ਵਿੱਚ ਝੋਨੇ ਦੀ ਫ਼ਸਲ ਵਿੱਚ ਗਾਂ ਵੜਨ ਨੂੰ ਲੈ ਕੇ ਹੋਇਆ ਵਿਵਾਦ ਉਸ ਸਮੇਂ ਗੰਭੀਰ ਹੋ ਗਿਆ, ਜਦੋਂ ਇੱਕ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਦੂਜੇ ਪਰਿਵਾਰ ਦੇ ਘਰ ਜਾ ਕੇ ਮਾਂ-ਪੁੱਤ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਕਾਰਨ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਕੈਰੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਬੀਰ ਕੌਰ ਵਾਸੀ ਠੱਠੀਆਂ ਮਹੰਤਾਂ ਨੇ ਦੱਸਿਆ ਕਿ ਬੀਰਾ ਸਿੰਘ ਨੇ ਪੰਚਾਇਤੀ ਜ਼ਮੀਨ ਠੇਕੇ ’ਤੇ ਲੈ ਕੇ ਉਸ ਵਿੱਚ ਝੋਨੇ ਦੀ ਫ਼ਸਲ ਬੀਜੀ ਹੋਈ ਹੈ। ਸ਼ਿਕਾਇਤ ਮੁਤਾਬਕ, ਜਸਬੀਰ ਕੌਰ ਦੀ ਗਾਂ ਅਚਾਨਕ ਉਸ ਦੇ ਹੱਥੋਂ ਛੁੱਟ ਕੇ ਖੇਤ ਵਿੱਚ ਜਾ ਵੜੀ, ਜਿਸ ਕਾਰਨ ਫ਼ਸਲ ਦਾ ਕੁਝ ਨੁਕਸਾਨ ਹੋ ਗਿਆ।


ਸ਼ਿਕਾਇਤਕਰਤਾ ਅਨੁਸਾਰ, ਨੁਕਸਾਨ ਦੀ ਭਰਪਾਈ ਨੂੰ ਲੈ ਕੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਗੱਲਬਾਤ ਵੀ ਹੋਈ ਸੀ। ਇਸ ਤੋਂ ਅਗਲੇ ਦਿਨ ਬੀਰਾ ਸਿੰਘ, ਉਸ ਦੇ ਪੁੱਤਰ ਬਿੱਕਰ ਸਿੰਘ ਅਤੇ ਬਚਿੱਤਰ ਸਿੰਘ ਕਥਿਤ ਤੌਰ ’ਤੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਸ ਦੇ 18 ਸਾਲਾ ਪੁੱਤਰ ਜਸ਼ਨ ਸਿੰਘ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਬੀਰਾ ਸਿੰਘ ਨੇ ਕਿਰਪਾਨ ਨਾਲ ਜਸ਼ਨ ਸਿੰਘ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਪੁੱਤਰ ਨੂੰ ਬਚਾਉਣ ਲਈ ਅੱਗੇ ਆਈ ਜਸਬੀਰ ਕੌਰ ਦੇ ਹੱਥ ’ਤੇ ਕਿਰਪਾਨ ਲੱਗਣ ਕਾਰਨ ਉਹ ਵੀ ਜ਼ਖ਼ਮੀ ਹੋ ਗਈ। ਰੌਲਾ ਪਾਉਣ ’ਤੇ ਮੁਲਜ਼ਮ ਕਥਿਤ ਤੌਰ ’ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਰਹਾਲੀ ਦੀ ਪੁਲਿਸ ਨੇ ਮਾਮਲੇ ਵਿੱਚ ਬਿੱਕਰ ਸਿੰਘ, ਬਚਿੱਤਰ ਸਿੰਘ ਅਤੇ ਬੀਰਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Dispute Over Cow Entering Paddy Field Mother And Son Attacked With Sharp edged Weapons


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App