ਹੈਬੋਵਾਲ ਇਲਾਕੇ ਵਿੱਚ ਇੱਕ ਨਾਬਾਲਿਗਾ ਨੂੰ ਕੋਲਡ ਡ੍ਰਿੰਕ ਵਿੱਚ ਨਸ਼ੀਲੀ ਵਸਤੂ ਮਿਲਾ ਕੇ ਬੇਹੋਸ਼ ਕਰਨ ਅਤੇ ਇਸ ਤੋਂ ਬਾਅਦ ਹੋਟਲ ਵਿੱਚ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਭਾਰਤੀ ਨਿਆਂ ਸੰਹਿਤਾ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਉਪਕਾਰ ਨਗਰ ਸਥਿਤ ਦੁਸਹਿਰਾ ਗਰਾਊਂਡ ਦੇ ਵਾਸੀ ਰਹਿਮਾਨ ਖਾਨ ਵਜੋਂ ਹੋਈ ਹੈ। ਸ਼ਿਕਾਇਤ ਮੁਤਾਬਕ ਮੁਲਜ਼ਮ ਦੀ ਕੁਝ ਸਮਾਂ ਪਹਿਲਾਂ ਨਾਬਾਲਿਗਾ ਨਾਲ ਜਾਣ-ਪਛਾਣ ਹੋਈ ਸੀ। ਦੋਸ਼ ਹੈ ਕਿ ਉਸ ਨੇ ਦੋਸਤੀ ਦੇ ਬਹਾਨੇ ਲੜਕੀ ਨੂੰ ਬੁਲਾਇਆ ਅਤੇ ਉਸ ਨੂੰ ਨਸ਼ੀਲੀ ਵਸਤੂ ਮਿਲੀ ਹੋਈ ਕੋਲਡ ਡ੍ਰਿੰਕ ਪਿਲਾਈ।
ਸ਼ਿਕਾਇਤ ਅਨੁਸਾਰ ਕੋਲਡ ਡ੍ਰਿੰਕ ਪੀਣ ਤੋਂ ਬਾਅਦ ਨਾਬਾਲਿਗਾ ਦੇ ਬੇਹੋਸ਼ ਹੋਣ ’ਤੇ ਮੁਲਜ਼ਮ ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ। ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਦੋਸ਼ ਇਹ ਵੀ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਨਾਬਾਲਿਗਾ ਨੂੰ ਡੀਐੱਮਸੀ ਹਸਪਤਾਲ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ। ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਹੈਬੋਵਾਲ ਪੁਲਿਸ ਨੇ ਰਹਿਮਾਨ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Allegation Of Rape Of A Minor In Haibowal Claim That She Was Rendered Unconscious By Mixing An Intoxicating Substance Into A Cold Drink
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)