ਐਸਲ ਗਰੁੱਪ ਦੇ ਮਾਲਕ ਸੁਭਾਸ਼ ਚੰਦਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। LIC ਹਾਊਸਿੰਗ ਫਾਈਨਾਂਸ ਦੀ ਸ਼ਿਕਾਇਤ ’ਤੇ CBI ਨੇ ਚੰਦਰਾ, ਐਸਲ ਗਰੁੱਪ ਨਾਲ ਜੁੜੀਆਂ ਕੰਪਨੀਆਂ ਅਤੇ ਉਨ੍ਹਾਂ ਦੇ ਡਾਇਰੈਕਟਰਾਂ ਖ਼ਿਲਾਫ਼ ਕਥਿਤ ₹1,322 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ FIR ਦਰਜ ਕੀਤੀ ਹੈ। FIR ਵਿੱਚ ਕੁਝ ਅਣਪਛਾਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਸ਼ਿਕਾਇਤ ਮੁਤਾਬਕ, ਲੋਨ ਹਾਸਲ ਕਰਨ ਲਈ ਸੁਭਾਸ਼ ਚੰਦਰਾ ਵੱਲੋਂ ਆਪਣੀ ਨਿੱਜੀ ਗਾਰੰਟੀ ਦੇ ਨਾਲ ਵੱਖ-ਵੱਖ ਨੈੱਟਵਰਥ ਸਰਟੀਫਿਕੇਟ ਪੇਸ਼ ਕੀਤੇ ਗਏ ਸਨ। ਇਨ੍ਹਾਂ ਵਿੱਚ ਉਨ੍ਹਾਂ ਦੀ ਨੈੱਟਵਰਥ ਕ੍ਰਮਵਾਰ ਕਰੀਬ ₹59,113 ਕਰੋੜ ਅਤੇ ₹40,562 ਕਰੋੜ ਦੱਸੀ ਗਈ ਸੀ। ਹਾਲਾਂਕਿ, ਬਾਅਦ ਦੀ ਨਿੱਜੀ ਦੀਵਾਲੀਆ ਕਾਰਵਾਈ ਦੌਰਾਨ 2024 ਵਿੱਚ ਚੰਦਰਾ ਨੇ ਆਪਣੀ ਨੈੱਟਵਰਥ ਸਿਰਫ਼ ₹31.79 ਕਰੋੜ ਦੱਸੀ।
CBI ਨੇ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਲੋਨ ਮਨਜ਼ੂਰ ਕਰਵਾਉਣ ਅਤੇ ਰਕਮ ਜਾਰੀ ਕਰਵਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। LIC ਹਾਊਸਿੰਗ ਫਾਈਨਾਂਸ ਨੇ ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਚੰਦਰਾ ਵਿਦੇਸ਼ ਜਾ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਪਹਿਲਾਂ ਭਾਰਤ ਛੱਡਣ ਦੀ ਇੱਛਾ ਜ਼ਾਹਰ ਕਰਨ ਦਾ ਹਵਾਲਾ ਦਿੱਤਾ ਹੈ।
ਇਨ੍ਹਾਂ ਕੰਪਨੀਆਂ ਖ਼ਿਲਾਫ਼ ਮਾਮਲਾFIR ਵਿੱਚ ਸੁਭਾਸ਼ ਚੰਦਰਾ ਤੋਂ ਇਲਾਵਾ ਵਸੰਤ ਸਾਗਰ ਪ੍ਰਾਪਰਟੀਜ਼, ਪੈਨ ਇੰਡੀਆ ਇਨਫਰਾਪ੍ਰੋਜੈਕਟਸ, ਡਿਜੀਟਲ ਸਬਸਕ੍ਰਾਈਬਰ ਮੈਨੇਜਮੈਂਟ ਐਂਡ ਕੰਸਲਟੈਂਸੀ ਸਰਵਿਸਿਜ਼ ਅਤੇ ਸਪਿਰਿਟ ਇਨਫਰਾਪਾਵਰ ਐਂਡ ਮਲਟੀਵੈਂਚਰਜ਼ ਸਮੇਤ ਸਬੰਧਤ ਡਾਇਰੈਕਟਰਾਂ ਦੇ ਨਾਮ ਦਰਜ ਹਨ। ਅਣਪਛਾਤੇ ਲੋਕ ਸੇਵਕਾਂ ਅਤੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਮਾਮਲਾ NCLT ਦੇ ਉਸ ਫ਼ੈਸਲੇ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਕਰੀਬ ₹22,006 ਕਰੋੜ ਦੀ ਦੇਣਦਾਰੀ ਨਾਲ ਜੁੜੇ ਦੀਵਾਲੀਆ ਮਾਮਲੇ ਨੂੰ ਲਗਭਗ ₹6.5 ਕਰੋੜ ਵਿੱਚ ਨਿਪਟਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਫ਼ੈਸਲੇ ਨੂੰ ਲੈ ਕੇ ਵਿਵਾਦ ਵਧਣ ਮਗਰੋਂ ਪੰਜ ਮੈਂਬਰੀ NCLT ਨੇ ਇਸ ’ਤੇ ਰੋਕ ਲਗਾ ਦਿੱਤੀ ਸੀ।
CBI ਵੱਲੋਂ ਹੁਣ ਲੋਨ ਦੀ ਰਕਮ ਦੇ ਅਸਲ ਲਾਭਪਾਤਰੀਆਂ, ਕਥਿਤ ਜਾਅਲੀ ਦਸਤਾਵੇਜ਼ਾਂ ਅਤੇ ਲੋਨ ਮਨਜ਼ੂਰੀ ਪ੍ਰਕਿਰਿਆ ਵਿੱਚ ਸੰਭਾਵਿਤ ਮਿਲੀਭੁਗਤ ਦੀ ਜਾਂਚ ਕੀਤੀ ਜਾਵੇਗੀ।
Cbi Fir Against Subhash Chandra Allegations Of 1 322 Crore Fraud
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)