ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਸ਼ੇਰ-ਏ-ਪੰਜਾਬ ਟੀ-20 ਲੀਗ 2026 ਆਈ.ਐਸ. ਬਿੰਦਰਾ ਸਟੇਡੀਅਮ ਮੁਹਾਲੀ ਵਿਚ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਸ਼ਡਿਊਲ ਬੁੱਧਵਾਰ ਨੂੰ ਪੀਸੀਏ ਦੇ ਅਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਾਰੀ ਕੀਤਾ ਗਿਆ ਜਿਸ ਵਿੱਚ ਟੀਮਾਂ ਨੂੰ 2 ਗਰੁੱਪਾਂ, ਗਰੁੱਪ ਏ ਅਤੇ ਗਰੁੱਪ ਬੀ ਵਿਚ ਵੰਡਿਆ ਗਿਆ ਹੈ।
ਗਰੁੱਪ ਏ ਵਿਚ ਮੁਹਾਲੀ ਕਿੰਗਜ਼, ਫ਼ਾਜ਼ਿਲਕਾ ਫਾਲਕਨਜ਼ ਅਤੇ ਜਲੰਧਰ ਵਾਰੀਅਰਜ਼ ਸ਼ਾਮਲ ਹਨ, ਜਦੋਂ ਕਿ ਗਰੁੱਪ ਬੀ ਵਿਚ ਬਠਿੰਡਾ ਰਾਇਲਜ਼, ਅੰਮ੍ਰਿਤਸਰ ਸੂਰਮਾਜ਼ ਅਤੇ ਲੁਧਿਆਣਾ ਲਾਇਨਜ਼ ਸ਼ਾਮਲ ਹਨ। ਇਹ ਟੂਰਨਾਮੈਂਟ 30 ਅਗਸਤ ਨੂੰ ਰਾਤ 8 ਵਜੇ ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਇੱਕ ਦਿਲਚਸਪ ਮੁਕਾਬਲੇ ਨਾਲ ਸ਼ੁਰੂ ਹੋਵੇਗਾ।
31 ਅਗਸਤ ਨੂੰ ਦੁਪਹਿਰ 1 ਵਜੇ ਜਲੰਧਰ ਵਾਰੀਅਰਜ਼ ਅਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਮੁਕਾਬਲਾ ਹੋਵੇਗਾ ਜਦਕਿ ਬਾਅਦ ਵਿਚ ਸ਼ਾਮ ਨੂੰ 7 ਵਜੇ ਮੁਹਾਲੀ ਕਿੰਗਜ਼ ਬਠਿੰਡਾ ਰਾਇਲਜ਼ ਨਾਲ ਭਿੜੇਗੀ। ਇਸੇ ਤਰਾਂ 1 ਸਤੰਬਰ ਨੂੰ ਦੁਪਹਿਰ 1 ਵਜੇ ਲੁਧਿਆਣਾ ਲਾਇਨਜ਼ ਬਠਿੰਡਾ ਰਾਇਲਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਦਕਿ ਸ਼ਾਮ 7 ਵਜੇ ਜਲੰਧਰ ਵਾਰੀਅਰਜ਼ ਤੇ ਅੰਮ੍ਰਿਤਸਰ ਸੂਰਮਾਜ਼ ਵਿਚਕਾਰ ਮੁਕਾਬਲਾ ਹੋਵੇਗਾ। ਇਸੇ ਤਰਾਂ 2 ਸਤੰਬਰ ਨੂੰ ਦੁਪਹਿਰ 1 ਵਜੇ ਮੁਹਾਲੀ ਕਿੰਗਜ਼ ਤੇ ਲੁਧਿਆਣਾ ਲਾਇਨਜ਼ ਜਦਕਿ ਸ਼ਾਮ 7 ਫ਼ਾਜ਼ਿਲਕਾ ਫਾਲਕਨਜ਼ ਤੇ ਅੰਮ੍ਰਿਤਸਰ ਸੂਰਮਾਸ ਆਹਮੋ ਸਾਹਮਣੇ ਹੋਣਗੀਆਂ।
ਇਸੇ ਤਰਾਂ 3 ਸਤੰਬਰ ਦਿਨ ਵੀਰਵਾਰ ਨੂੰ ਦੁਪਹਿਰ 1ਵਜੇ ਬਠਿੰਡਾ ਰਾਇਲਜ਼ ਤੇ ਜਲੰਧਰ ਵਾਰੀਅਰਜ਼ ਜਦਕਿ ਸ਼ਾਮ 7 ਫ਼ਾਜ਼ਿਲਕਾ ਫਾਲਕਨਜ਼ ਤੇ ਮੁਹਾਲੀ ਕਿੰਗਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸੇ ਤਰਾਂ 4 ਸਤੰਬਰ ਨੂੰ ਦੁਪਹਿਰ 1 ਵਜੇ ਬਠਿੰਡਾ ਰਾਇਲਜ਼ ਤੇ ਅੰਮ੍ਰਿਤਸਰ ਸੂਰਮਾਜ਼ ਵਿਚਕਾਰ ਅਤੇ ਸ਼ਾਮ 7 ਲੁਧਿਆਣਾ ਲਾਇਨਜ਼ ਤੇ ਜਲੰਧਰ ਵਾਰੀਅਰਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸ। ਤਰਾਂ 5 ਸਤੰਬਰ ਨੂੰ ਦੁਪਹਿਰ 1 ਵਜੇ ਫ਼ਾਜ਼ਿਲਕਾ ਫਾਲਕਨਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ ਜਦਕਿ ਸ਼ਾਮ 7 ਜਲੰਧਰ ਵਾਰੀਅਰਜ਼ ਤੇ ਮੁਹਾਲੀ ਕਿੰਗਜ਼ ਵਿਚਕਾਰ ਮੈਚ ਖੇਡਿਆ ਜਾਵੇਗਾ।
6 ਸਤੰਬਰ ਨੂੰ ਦੁਪਹਿਰ 1 ਵਜੇ ਬਠਿੰਡਾ ਰਾਇਲਜ਼ ਤੇ ਜਲੰਧਰ ਵਾਰੀਅਰਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਲੁਧਿਆਣਾ ਲਾਇਨਜ਼ ਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸੇ ਤਰਾਂ 7 ਸਤੰਬਰ ਨੂੰ ਦੁਪਹਿਰ 1 ਵਜੇ ਮੁਹਾਲੀ ਕਿੰਗਜ਼ ਤੇ ਲੁਧਿਆਣਾ ਲਾਇਨਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਜਲੰਧਰ ਵਾਰੀਅਰਜ਼ ਤੇ ਅੰਮ੍ਰਿਤਸਰ ਸੂਰਮਾਸ ਵਿਚਕਾਰ ਮੈਚ ਖੇਡਿਆ ਜਾਵੇਗਾ। 8 ਸਤੰਬਰ ਨੂੰ ਦੁਪਹਿਰ 1 ਅੰਮ੍ਰਿਤਸਰ ਸੂਰਮਾਜ਼ ਤੇ ਮੁਹਾਲੀ ਕਿੰਗਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਫ਼ਾਜ਼ਿਲਕਾ ਫਾਲਕਨਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ ਮੈਚ ਖੇਡਿਆ ਜਾਵੇਗਾ।
ਇਸੇ ਤਰਾਂ 9 ਸਤੰਬਰ ਨੂੰ ਦੁਪਹਿਰ 1 ਲੁਧਿਆਣਾ ਲਾਇਨਜ਼ ਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਮੁਹਾਲੀ ਕਿੰਗਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸੇ ਤਰਾਂ 10 ਸਤੰਬਰ ਨੂੰ ਦੁਪਹਿਰ 1 ਵਜੇ ਅੰਮ੍ਰਿਤਸਰ ਸੂਰਮਾਸ ਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਲੁਧਿਆਣਾ ਲਾਇਨਜ਼ ਤੇ ਜਲੰਧਰ ਵਾਰੀਅਰਜ਼ ਵਿਚਕਾਰ ਮੈਚ ਖੇਡਿਆ ਜਾਵੇਗਾ।
11ਸਤੰਬਰ ਨੂੰ ਸ਼ਾਮ 7ਵਜੇ ਅੰਮ੍ਰਿਤਸਰ ਸੂਰਮਾਸ ਤੇ ਲੁਧਿਆਣਾ ਲਾਇਨਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਹ ਲੀਗ ਟਰਾਫ਼ੀ ਦੀ ਦੌੜ ਵਿਚ 12 ਸਤੰਬਰ ਨੂੰ ਆਪਣੇ ਆਖ਼ਰੀ ਪੜਾਅ ਤੇ ਪਹੁੰਚੇਗੀ, ਜਦੋਂ 2 ਸੈਮੀਫਾਈਨਲ ਇੱਕੋ ਦਿਨ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਦੁਪਹਿਰ 1 ਵਜੇ ਹੋਵੇਗਾ, ਉਸ ਤੋਂ ਬਾਅਦ ਦੂਜਾ ਸੈਮੀਫਾਈਨਲ ਸ਼ਾਮ 7 ਵਜੇ ਖੇਡਿਆ ਜਾਵੇਗਾ।
The Sher e punjab Cricket League Will Kick Off On The 30th With An Exciting Match Between Amritsar Soormas And Mohali Kings Read The Full Tournament Schedule
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)