ਸਾਈਬਰ ਠੱਗਾਂ ਨੇ ਈਡੀ, ਦਿੱਲੀ ਪੁਲਿਸ ਅਤੇ ਸੁਪਰੀਮ ਕੋਰਟ ਦਾ ਅਜਿਹਾ ਡਰ ਦਿਖਾਇਆ ਕਿ ਇਕ ਪੜ੍ਹੇ-ਲਿਖੇ ਬੁਜ਼ੁਰਗ ਜੋੜੇ ਨੂੰ 97 ਦਿਨਾਂ ਤੱਕ ਠੱਗਾਂ ਦੀ ਡਿਜੀਟਲ ਅਰੈਸਟ ਵਿਚ ਰੱਖੀਂ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਗਹਿਣਿਆਂ ਨੂੰ ਗਿਰਵੀ ਰਖਾ ਕੇ 22 ਲੱਖ ਰੁਪਏ ਦੀ ਰਕਮ ਠੱਗਾਂ ਦੇ ਦੱਸੇ ਖਾਤੇ ਵਿਚ ਜਮਾਂ ਕਰਵਾ ਦਿੱਤੀ ਗਈ। ਇਸ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਡਿਜੀਟਲ ਅਰੈਸਟ ਮੰਨਿਆ ਜਾ ਰਿਹਾ ਹੈ।
ਸ਼ਹਿਰ ਦੇ ਗਣਪਤੀ ਇਨਕਲੇਵ ਵਿਚ ਰਹਿਣ ਵਾਲੀ 65 ਸਾਲਾ ਸਵਰਨਾ ਲਕਸ਼ਮੀ ਨਿੱਜੀ ਸਕੂਲ ਚਲਾਉਂਦੀ ਹੈ ਜਦਕਿ ਉਨ੍ਹਾਂ ਦਾ ਪਤੀ ਨਰਸਿਮ੍ਹਾ ਰਾਓ ਨਿੱਜੀ ਕੰਪਨੀ ਦੇ ਵਿੱਤ ਵਿਭਾਗ ਤੋਂ ਸੇਵਾ ਮੁਕਤ ਹੋ ਚੁੱਕੇ ਸਨ। 19 ਮਈ ਨੂੰ ਉਨ੍ਹਾਂ ਨੂੰ ਅਣਜਾਣ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲਾ ਆਪਣੇ ਆਪ ਨੂੰ ਦਿੱਲੀ ਦੇ ਦਰਿਆਗੰਜ ਥਾਣੇ ਦਾ ਅਫ਼ਸਰ ਦੱਸਣ ਲੱਗ ਪਿਆ ਤੇ ਕਿਹਾ ਕਿ ਉਨ੍ਹਾਂ ਦੇ ਨਾਂ ਨਾਲ ਦਿੱਲੀ ਦੇ ਕੇਨਰਾ ਬੈਂਕ ਵਿਚ ਖੁੱਲ੍ਹੇ ਖਾਤੇ ਵਿਚ ਨਰੇਸ਼ ਗੋਇਲ ਦੇ ਮਾਮਲੇ ਵਿਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਠੱਗਾਂ ਨੇ ਸੁਪਰੀਮ ਕੋਰਟ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਕਰਨ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਬਿਰਧ ਜੋੜੇ ਨੂੰ ਲਗਾਤਾਰ ਵੀਡੀਓ ਕਾਲ ’ਤੇ ਰੱਖਿਆ ਅਤੇ ਉਨ੍ਹਾਂ ਨੂੰ ਧਮਕਾਇਆ ਗਿਆ।
ਦੋ ਦਿਨਾਂ ਬਾਅਦ ਇਕ ਔਰਤ ਫੋਨ ’ਤੇ ਗੱਲਾਂ ਮਾਰਨ ਲੱਗ ਪਈ ਤੇ ਖ਼ੁਦ ਨੂੰ ਸੀਆਈਡੀ ਦੀ ਮੁੱਖ ਜਾਂਚ ਅਧਿਕਾਰੀ ਨਿਸ਼ਾ ਪਟੇਲ ਦੱਸਣ ਲੱਗੀ। ਉਸ ਨੇ ਪੜ੍ਹੇ ਲਿਖੇ ਜੋੜੇ ਤੋਂ ਬੈਂਕ ਖਾਤਿਆਂ ਦੀ ਜਾਣਕਾਰੀ ਲਈ ਤੇ ਫਿਰ ਇਕ ਠੱਗ ਨਾਲ ਗੱਲ ਕਰਵਾਈ ਜੋ ਕਿ ਖ਼ੁਦ ਨੂੰ ਸੁਪਰੀਮ ਕੋਰਟ ਦਾ ਕਥਿਤ ਜੱਜ ਦੱਸਦਾ ਰਿਹਾ। 9 ਤੋਂ ਇਹ ਠੱਗੀ ਸ਼ੁਰੂ ਹੋਈ ਤੇ ਹੁਣ ਤੱਕ 22 ਲੱਖ ਰੁਪਏ ਤੁਰੰਤ ਦਿੱਤੇ ਖਾਤੇ ਵਿਚ ਜਮਾਂ ਕਰਵਾਏ ਜਾਣ। ਇਸ ਪੜ੍ਹੇ ਲਿਖੇ ਬਿਰਧ ਜੋੜੇ ਨੇ 22 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਠੱਗਾਂ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤਾ। ਅਖ਼ੀਰ, 23 ਅਗਸਤ ਨੂੰ ਦੰਪਤੀ ਨੇ ਕੋਲਾਰ ਥਾਣੇ ਵਿਚ ਸ਼ਿਕਾਇਤ ਕੀਤੀ।
Educated Elderly Couple Placed Under digital Arrest For 97 Days And Swindled Out Of 22 Lakh Through Threats Involving The Ed Police And The Supreme Court
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)