ਕੱਲ੍ਹ ਸਿਵਲ ਹਸਪਤਾਲਾਂ ਤੇ ਆਮ ਆਦਮੀ ਕਲੀਨਿਕਾਂ 'ਚ ਬੰਦ ਰਹੇਗੀ OPD, ਜਾਣੋ ਕੀ-ਕੀ ਸੇਵਾਵਾਂ ਰਹਿਣਗੀਆਂ ਚਾਲੂ

26/08/2026 | Public Times Bureau | Panjab

ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ (PSMSU) ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਕੀਤੀ ਜਾ ਰਹੀ ਹੜਤਾਲ ਦੇ ਸਮਰਥਨ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PCMSA) ਨੇ ਵੀ ਇੱਕ ਦਿਨ ਲਈ OPD ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਇਸ ਦੇ ਚੱਲਦਿਆਂ ਲੁਧਿਆਣਾ ਦੇ ਜ਼ਿਲ੍ਹਾ ਸਿਵਲ ਹਸਪਤਾਲ ਸਮੇਤ ਖੰਨਾ, ਜਗਰਾਓਂ, ਰਾਏਕੋਟ ਅਤੇ ਸਮਰਾਲਾ ਦੇ ਸਾਰੇ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ OPD ਬੰਦ ਰਹੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਸੈਂਟਰ (CHC), ਅਰਬਨ ਕਮਿਊਨਿਟੀ ਹੈਲਥ ਸੈਂਟਰ (UCHC), ਪ੍ਰਾਇਮਰੀ ਹੈਲਥ ਸੈਂਟਰ (PHC) ਅਤੇ ਆਮ ਆਦਮੀ ਕਲੀਨਿਕਾਂ ਵਿੱਚ ਵੀ OPD ਸੇਵਾਵਾਂ ਬੰਦ ਰਹਿਣਗੀਆਂ। ਪਹਿਲਾਂ ਤੋਂ ਤੈਅ ਗੈਰ-ਐਮਰਜੈਂਸੀ ਸਰਜਰੀਆਂ ਵੀ ਮੁਲਤਵੀ ਰਹਿਣਗੀਆਂ।
ਹਾਲਾਂਕਿ, ਮਰੀਜ਼ਾਂ ਨੂੰ ਐਮਰਜੈਂਸੀ ਇਲਾਜ ਮਿਲਦਾ ਰਹੇਗਾ। PCMSA ਨੇ ਸਪੱਸ਼ਟ ਕੀਤਾ ਹੈ ਕਿ ਜਨਰਲ ਐਮਰਜੈਂਸੀ, ਮਾਂ ਅਤੇ ਬੱਚਾ ਸਿਹਤ (MCH) ਸੇਵਾਵਾਂ, ਐਮਰਜੈਂਸੀ ਸਰਜਰੀ, ਇਨਡੋਰ ਮਰੀਜ਼ਾਂ ਦੀ ਭਰਤੀ, ਮੈਡੀਕੋ-ਲੀਗਲ, ਪੋਸਟਮਾਰਟਮ ਨਾਲ ਜੁੜੇ ਕੰਮ ਅਤੇ ਨਿਆਇਕ ਮੈਡੀਕਲ ਜਾਂਚਾਂ ਜਾਰੀ ਰਹਿਣਗੀਆਂ। ਗੰਭੀਰ ਮਰੀਜ਼ਾਂ ਨੂੰ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਇਲਾਜ ਮਿਲੇਗਾ।

Opd Services At Civil Hospitals And Aam Aadmi Clinics Will Remain Suspended Tomorrow Find Out Which Services Will Continue To Operate


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App