ਸ਼ਹਿਰ ਦੇ ਹਜ਼ੀਰਾ ਥਾਣਾ ਖੇਤਰ ਦੇ ਇੰਦਰਾ ਨਗਰ ਵਿੱਚ ਬਿਜਲੀ ਦਾ ਮੀਟਰ ਚੈੱਕ ਕਰਨ ਗਏ ਇਕ ਨਿੱਜੀ ਮੁਲਾਜ਼ਮ ਨਾਲ ਕੁੱਟਮਾਰ ਕਰਕੇ ਉਸ ਨੂੰ ਬੰਧਕ ਬਣਾਉਣ ਅਤੇ ਕੁੱਤਿਆਂ ਤੋਂ ਵਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮ ਦਾ ਦੋਸ਼ ਹੈ ਕਿ ਉਸ ਨੂੰ ਇਕ ਕਮਰੇ ਵਿੱਚ ਬੰਦ ਕਰਕੇ ਕੁੱਤੇ ਛੱਡ ਦਿੱਤੇ ਗਏ, ਜਿਨ੍ਹਾਂ ਨੇ ਉਸ ਨੂੰ 17 ਥਾਵਾਂ ’ਤੇ ਵੱਢਿਆ।
ਸ਼ਤਾਬਦੀਪੁਰਮ ਵਾਸੀ ਰਵਿੰਦਰ ਸਿੰਘ ਮੁਤਾਬਕ ਉਹ ਆਪਣੇ ਸਾਥੀਆਂ ਨਾਲ ਇੰਦਰਾ ਨਗਰ ਵਿੱਚ ਮੀਟਰ ਚੈੱਕ ਕਰ ਰਿਹਾ ਸੀ। ਇਸ ਦੌਰਾਨ ਮਕਾਨ ਮਾਲਕ ਵੀਰੂ ਤੋਮਰ ਨੇ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਤੇ ਉਸ ਨੂੰ ਬੰਧਕ ਬਣਾ ਲਿਆ। ਉਸ ਦਾ ਦੋਸ਼ ਹੈ ਕਿ ਬਾਅਦ ਵਿੱਚ ਕੁੱਤਿਆਂ ਨੂੰ ਉਸ ’ਤੇ ਛੱਡ ਦਿੱਤਾ ਗਿਆ ਅਤੇ ਬੰਦੂਕ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਵਿਵਾਦ ਦੌਰਾਨ ਰੌਲਾ ਸੁਣ ਕੇ ਇਲਾਕੇ ਵਿੱਚ ਰਹਿਣ ਵਾਲੀ ਸੂਬੇ ਦੇ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਦੀ ਭੈਣ ਮੌਕੇ ’ਤੇ ਪਹੁੰਚੀ ਅਤੇ ਮੁਲਾਜ਼ਮ ਨੂੰ ਛੁਡਵਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Accusation Of Holding A Meter checking Employee Hostage And Setting Dogs On Him To Bite Him
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)