ਥਾਣਾ ਨਥਾਣਾ ਪੁਲਿਸ ਨੇ ਇਕ ਨਾਬਾਲਗ ਨੂੰ ਅੱਧਾ ਕਿੱਲੋ ਚਿੱਟੇ ਸਮੇਤ ਕਾਬੂ ਕਰਕੇ ਬਾਲ ਸੁਧਾਰ ਘਰ ਫ਼ਰੀਦਕੋਟ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਨਾਬਾਲਗ ਨੂੰ ਨਸ਼ੇ ਦੀ ਖੇਪ ਲਿਆਉਣ ਲਈ ਵਰਤਿਆ ਜਾ ਰਿਹਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਜੰਡਾਵਾਲਾ ਰੋਡ ’ਤੇ ਚੈਕਿੰਗ ਦੌਰਾਨ ਨਾਬਾਲਗ ਦੇ ਮੋਢੇ ’ਤੇ ਟੰਗੇ ਬੈਗ ਦੀ ਤਲਾਸ਼ੀ ਲਈ ਗਈ, ਜਿਸ ’ਚੋਂ ਅੱਧਾ ਕਿੱਲੋ ਚਿੱਟਾ ਬਰਾਮਦ ਹੋਇਆ। ਪੁੱਛਗਿੱਛ ’ਚ ਉਸ ਨੇ ਦੱਸਿਆ ਕਿ ਬਠਿੰਡਾ ਦਾ ਇਕ ਵਿਅਕਤੀ ਉਸ ਨੂੰ ਜਲਾਲਾਬਾਦ ਤੇ ਫ਼ਿਰੋਜ਼ਪੁਰ ਇਲਾਕਿਆਂ ਤੋਂ ਨਸ਼ੇ ਦੀ ਖੇਪ ਲਿਆਉਣ ਲਈ ਭੇਜਦਾ ਸੀ।
ਉਹ ਪਹਿਲਾਂ ਵੀ ਦੋ ਵਾਰ ਖੇਪ ਪਹੁੰਚਾ ਚੁੱਕਾ ਹੈ ਅਤੇ ਹਰ ਖੇਪ ਬਦਲੇ ਉਸ ਨੂੰ 2 ਤੋਂ 3 ਹਜ਼ਾਰ ਰੁਪਏ ਮਿਲਦੇ ਸਨ। ਪੁਲਿਸ ਹੁਣ ਉਸ ਮੁੱਖ ਮੁਲਜ਼ਮ ਦੀ ਭਾਲ ਕਰ ਰਹੀ ਹੈ, ਜਿਸ ’ਤੇ ਪਹਿਲਾਂ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਣ ਦੀ ਗੱਲ ਕਹੀ ਗਈ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਨੇ 20 ਜੂਨ ਨੂੰ ਨਸ਼ਾ ਤਸਕਰੀ ’ਚ ਨੌਜਵਾਨਾਂ ਨੂੰ ਡਲਿਵਰੀ ਲਈ ਵਰਤੇ ਜਾਣ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਸੀ।
Use Of A Minor For Drug Trafficking Search For The Prime Accused
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)