ਐਪਲ ਦੇ ਆਉਣ ਵਾਲੇ iPhone 18 Pro ਅਤੇ iPhone 18 Pro Max ਨੂੰ ਲੈ ਕੇ ਲਾਂਚ ਡੇਟ, ਫੀਚਰਜ਼ ਅਤੇ ਕੀਮਤ ਸਬੰਧੀ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਐਪਲ ਨੇ ਹਾਲੇ ਤੱਕ ਨਵੀਂ ਸੀਰੀਜ਼ ਦੀ ਅਧਿਕਾਰਤ ਲਾਂਚ ਤਾਰੀਖ ਦਾ ਐਲਾਨ ਨਹੀਂ ਕੀਤਾ। ਪੁਰਾਣੇ ਲਾਂਚ ਸ਼ਡਿਊਲ ਦੇ ਆਧਾਰ ’ਤੇ ਕੰਪਨੀ ਵੱਲੋਂ ਸਤੰਬਰ ਦੇ ਦੂਜੇ ਹਫ਼ਤੇ, ਸੰਭਾਵਿਤ ਤੌਰ ’ਤੇ 9 ਸਤੰਬਰ ਨੂੰ ਇਵੈਂਟ ਕਰਵਾਏ ਜਾਣ ਦੀ ਚਰਚਾ ਹੈ। iPhone 18 Pro ਸੀਰੀਜ਼ ਦਾ ਡਿਜ਼ਾਈਨ iPhone 17 ਸੀਰੀਜ਼ ਨਾਲ ਮਿਲਦਾ-ਜੁਲਦਾ ਰਹਿ ਸਕਦਾ ਹੈ। ਨਵੇਂ ਮਾਡਲਾਂ ਵਿੱਚ Dark Cherry, Light Blue, Dark Gray ਅਤੇ Silver ਰੰਗਾਂ ਦੇ ਵਿਕਲਪ ਮਿਲਣ ਦੀ ਸੰਭਾਵਨਾ ਹੈ।
A20 Pro ਚਿੱਪ ’ਤੇ ਫੋਕਸ iPhone 18 Pro ਮਾਡਲਾਂ ਵਿੱਚ A20 Pro ਚਿੱਪ ਦਿੱਤੀ ਜਾ ਸਕਦੀ ਹੈ, ਜੋ TSMC ਦੀ 2nm ਤਕਨਾਲੋਜੀ ’ਤੇ ਆਧਾਰਿਤ ਹੋਣ ਦੀ ਉਮੀਦ ਹੈ। ਰਿਪੋਰਟਾਂ ਵਿੱਚ ਇਸ ਨਾਲ ਲਗਭਗ 15 ਫੀਸਦੀ ਤੇਜ਼ ਪ੍ਰਦਰਸ਼ਨ ਅਤੇ 30 ਫੀਸਦੀ ਬਿਹਤਰ ਪਾਵਰ ਐਫੀਸ਼ੈਂਸੀ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਚਿੱਪ ਦੀ ਪੈਕੇਜਿੰਗ ਵਿੱਚ RAM ਨੂੰ ਸਿੱਧੇ ਤੌਰ ’ਤੇ ਜੋੜੇ ਜਾਣ ਦੀ ਵੀ ਚਰਚਾ ਹੈ, ਜਿਸ ਨਾਲ Apple Intelligence ਅਤੇ AI ਫੀਚਰਜ਼ ਦੀ ਕਾਰਗੁਜ਼ਾਰੀ ਬਿਹਤਰ ਹੋ ਸਕਦੀ ਹੈ।
ਕੈਮਰੇ ’ਚ ਵੇਰੀਏਬਲ ਅਪਰਚਰ ਕੈਮਰਾ ਸੈੱਟਅੱਪ ਵਿੱਚ ਵੱਡੇ ਬਦਲਾਅ ਦੀ ਬਜਾਏ ਇਸ ਵਾਰ ਵੇਰੀਏਬਲ ਅਪਰਚਰ ਫੀਚਰ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਯੂਜ਼ਰ ਸੈਂਸਰ ਤੱਕ ਪਹੁੰਚਣ ਵਾਲੀ ਰੌਸ਼ਨੀ ਨੂੰ ਕੰਟਰੋਲ ਕਰ ਸਕਣਗੇ। ਪ੍ਰਾਇਮਰੀ ਅਤੇ ਟੈਲੀਫੋਟੋ ਕੈਮਰੇ ਦੀ ਲੋਅ-ਲਾਈਟ ਫੋਟੋਗ੍ਰਾਫੀ ਵਿੱਚ ਵੀ ਸੁਧਾਰ ਹੋਣ ਦੀਆਂ ਰਿਪੋਰਟਾਂ ਹਨ। iPhone 18 Pro Max ਦੇ ਅਮਰੀਕੀ ਮਾਡਲ ਵਿੱਚ 5,000mAh ਬੈਟਰੀ ਮਿਲਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਕੀਮਤ ਵਧਣ ਦੀ ਸੰਭਾਵਨਾ IDC ਦੀ ਇੱਕ ਰਿਪੋਰਟ ਮੁਤਾਬਕ Apple iPhone 18 Pro ਅਤੇ Pro Max ਦੀ ਕੀਮਤ ਵਿੱਚ 200 ਡਾਲਰ ਤੱਕ ਦਾ ਵਾਧਾ ਕਰ ਸਕਦਾ ਹੈ। ਹਾਲਾਂਕਿ, ਕੰਪਨੀ ਵੱਲੋਂ ਕੀਮਤ ਸਬੰਧੀ ਵੀ ਅਜੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਇਸ ਲਈ ਲਾਂਚ ਤੱਕ ਇਨ੍ਹਾਂ ਸਾਰੇ ਵੇਰਵਿਆਂ ਨੂੰ ਸੰਭਾਵਿਤ ਜਾਣਕਾਰੀ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ।
Iphone 18 Pro Likely Launch In September Talk Of A20 Pro Chip And New Features
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)