ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਦੀਪਤੀ ਗੁਪਤਾ ਦੀ ਅਦਾਲਤ ਨੇ ਆਪਣੇ ਪਿਤਾ ਅਸ਼ਵਨੀ ਨਾਗਪਾਲ ਦੇ ਕਤਲ ਅਤੇ ਛੋਟੇ ਭਰਾ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿੱਚ ਜਤਿਨ ਨਾਗਪਾਲ ਉਰਫ਼ ਸ਼ੈਰੀ, ਵਾਸੀ ਬਾਗ ਬਾਹਰੀਆਂ, ਜਲੰਧਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 60 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਜੁਰਮਾਨਾ ਨਾ ਭਰਨ ’ਤੇ ਉਸ ਨੂੰ 6 ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਮਾਮਲੇ ਸਬੰਧੀ 5 ਅਕਤੂਬਰ 2020 ਨੂੰ ਥਾਣਾ ਨੰਬਰ 2 ਵਿੱਚ ਮ੍ਰਿਤਕ ਦੀ ਪਤਨੀ ਵੀਨਾ ਰਾਣੀ ਦੀ ਸ਼ਿਕਾਇਤ ’ਤੇ ਕਤਲ ਅਤੇ ਜਾਨਲੇਵਾ ਹਮਲੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਸ਼ਵਨੀ ਨਾਗਪਾਲ ਕੇਟਰਿੰਗ ਦਾ ਕੰਮ ਕਰਦਾ ਸੀ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਛੋਟੇ ਪੁੱਤਰ ਅਭੈ ਨਾਗਪਾਲ ਉਰਫ਼ ਮਾਰਸ਼ਲ ਨੇ ਦੱਸਿਆ ਸੀ ਕਿ ਘਟਨਾ ਸਮੇਂ ਜਤਿਨ ਨਸ਼ੇ ਦੀ ਹਾਲਤ ਵਿੱਚ ਪਿਤਾ ਨਾਲ ਝਗੜਾ ਕਰ ਰਿਹਾ ਸੀ। ਉਸ ਨੇ ਜਤਿਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਤਿਨ ਨੇ ਕਿਰਚ ਨਾਲ ਪਿਤਾ ਦੀ ਛਾਤੀ ਅਤੇ ਪੇਟ ’ਤੇ ਵਾਰ ਕਰ ਦਿੱਤੇ। ਇਸ ਹਮਲੇ ਵਿੱਚ ਅਸ਼ਵਨੀ ਨਾਗਪਾਲ ਦੀ ਮੌਤ ਹੋ ਗਈ, ਜਦਕਿ ਅਭੈ ਵੀ ਜ਼ਖਮੀ ਹੋ ਗਿਆ। ਲਗਭਗ ਛੇ ਸਾਲ ਚੱਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਜਤਿਨ ਨਾਗਪਾਲ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।
Son Gets Life Imprisonment For Incident With Father
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)