ਪਿੰਡ ਰੇਸ਼ਿਆਣਾ ਦੀ ਇੱਕ ਔਰਤ ਨੂੰ ਥਾਣਾ ਸਦਰ ਵਿੱਚ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏਐੱਸਆਈ ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ਏਐੱਸਆਈ ਮਨਜਿੰਦਰ ਸਿੰਘ ਸ਼ਾਮਲ ਹਨ। ਮਾਮਲੇ ਵਿੱਚ ਜਾਗੀਰ ਸਿੰਘ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਪਟੀਸ਼ਨ ਮੁਤਾਬਕ ਔਰਤ ਨੂੰ 2 ਜੁਲਾਈ ਨੂੰ ਥਾਣਾ ਸਦਰ ਪੁਲਿਸ ਨੇ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਸੀ। ਮਾਮਲੇ ਦੀ ਜਾਂਚ ਲਈ ਵਾਰੰਟ ਅਫ਼ਸਰ ਵੱਲੋਂ ਥਾਣਾ ਸਦਰ ਵਿੱਚ ਕਾਰਵਾਈ ਕੀਤੀ ਗਈ, ਪਰ ਉਸ ਸਮੇਂ ਔਰਤ ਉੱਥੇ ਨਹੀਂ ਮਿਲੀ। ਬਾਅਦ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਔਰਤ ਰਾਤ 10:38 ਵਜੇ ਮੁੰਸ਼ੀ ਦੇ ਕਮਰੇ ਅਤੇ 11:40 ਵਜੇ ਤੱਕ ਡਿਊਟੀ ਅਫ਼ਸਰ ਦੇ ਕਮਰੇ ਵਿੱਚ ਦਿਖਾਈ ਦਿੱਤੀ। ਸੁਣਵਾਈ ਦੌਰਾਨ ਜਸਟਿਸ ਵਿਕਰਮ ਅਗਰਵਾਲ ਨੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਨਾ ਕੀਤੇ ਜਾਣ ’ਤੇ ਸਵਾਲ ਉਠਾਇਆ। ਅਦਾਲਤ ਨੇ ਐੱਸਐੱਸਪੀ ਤੋਂ ਮਾਮਲੇ ਸਬੰਧੀ ਅਗਲੀ ਰਿਪੋਰਟ ਤਲਬ ਕਰਦਿਆਂ ਸੁਣਵਾਈ 27 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ।
Case Of Woman s Illegal Detention At Police Station 3 Police Officers Suspended
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)