ਹੁਸ਼ਿਆਰਪੁਰ ’ਚ ਬਲੈਕਮੇਲਿੰਗ ਮਾਮਲਾ: ਦੋ ਔਰਤਾਂ ਸਮੇਤ 5 ਖ਼ਿਲਾਫ਼ ਕੇਸ ਦਰਜ

11/08/2026 | Public Times Bureau | Panjab

ਥਾਣਾ ਸਦਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਦੀ ਵੀਡੀਓ ਬਣਾਉਣ, ਕੁੱਟਮਾਰ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭੌਰਾ ਵਾਸੀ ਸੁਰਜੀਤ ਰਾਮ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਜਾਣ-ਪਛਾਣ ਰਾਹੀਂ ਉਸ ਦੀ ਪੂਨਮ ਰਾਣੀ ਨਾਲ ਦੋਸਤੀ ਹੋਈ ਸੀ। ਸ਼ਿਕਾਇਤ ਮੁਤਾਬਕ ਮਾਰਚ ਮਹੀਨੇ ਪੂਨਮ ਨੇ ਉਸ ਨੂੰ ਘਰ ਬੁਲਾਇਆ, ਜਿੱਥੇ ਉਸ ਦੇ ਪਤੀ ਵੀਰ ਚੰਦ ਅਤੇ ਸਾਲੇ ਗੌਰਵ ਨੇ ਕਥਿਤ ਤੌਰ ’ਤੇ ਉਸ ਦੀ ਵੀਡੀਓ ਬਣਾਈ ਅਤੇ ਕੁੱਟਮਾਰ ਕਰਕੇ 55 ਹਜ਼ਾਰ ਰੁਪਏ ਖੋਹ ਲਏ।

ਸੁਰਜੀਤ ਰਾਮ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਸੁਨੀਤਾ ਰੱਤੂ ਅਤੇ ਗੋਰਾ ਨਾਮਕ ਵਿਅਕਤੀ ਵੀ ਉੱਥੇ ਪਹੁੰਚੇ ਅਤੇ ਉਸ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਮੁਤਾਬਕ ਕਥਿਤ ਬਲੈਕਮੇਲਿੰਗ ਜਾਰੀ ਰੱਖਦਿਆਂ ਉਸ ਤੋਂ ਇੱਕ ਲੱਖ ਰੁਪਏ ਅਤੇ ਜ਼ਮੀਨ ਦੀ ਰਜਿਸਟਰੀ ਵੀ ਲੈ ਲਈ ਗਈ। ਪੁਲਿਸ ਨੇ ਸੁਨੀਤਾ ਰੱਤੂ, ਪੂਨਮ ਰਾਣੀ, ਵੀਰ ਚੰਦ, ਗੌਰਵ ਅਤੇ ਗੋਰਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਸੇਵਾ ਦਾਸ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਸਬੰਧੀ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਪੁਲਿਸ ਮੁਤਾਬਕ ਗੜ੍ਹਸ਼ੰਕਰ, ਮਾਹਿਲਪੁਰ ਅਤੇ ਚੱਬੇਵਾਲ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ, ਇਨ੍ਹਾਂ ਮਾਮਲਿਆਂ ਵਿੱਚ ਪਹਿਲਾਂ ਹੋਏ ਸਮਝੌਤਿਆਂ ਬਾਰੇ ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।

Blackmailing case in hoshiarpur case registered against 5 people including two women


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App