ਨੌਕਰੀ ਦੀ ਭਾਲ ਵਿੱਚ ਆਈ ਇੱਕ ਮੁਟਿਆਰ ਨੂੰ ਕਥਿਤ ਤੌਰ ’ਤੇ ਕੰਮ ਸਮਝਾਉਣ ਦੇ ਬਹਾਨੇ ਫਲੈਟ ਵਿੱਚ ਲਿਜਾ ਕੇ ਜਿਸਮਾਨੀ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦੇ ਆਧਾਰ ’ਤੇ ਜ਼ੀਰਕਪੁਰ ਪੁਲਿਸ ਨੇ ਪ੍ਰਾਪਰਟੀ ਕਾਰੋਬਾਰੀ ਪਰਦੀਪ ਮਿੱਤਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਮੁਤਾਬਕ ਉਸ ਨੇ ਜ਼ੀਰਕਪੁਰ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ। 7 ਅਗਸਤ ਨੂੰ ਉਹ ਗਰੀਨ ਲੋਟਸ ਸਕਸ਼ਮ ਸਥਿਤ ਜੇਜੇ ਪ੍ਰਾਪਰਟੀ ਦੇ ਦਫ਼ਤਰ ਪਹੁੰਚੀ, ਜਿੱਥੇ ਪਰਦੀਪ ਮਿੱਤਲ ਨੇ ਉਸ ਨੂੰ ਪ੍ਰਾਪਰਟੀ ਦਾ ਕੰਮ ਸਮਝਾਉਣ ਅਤੇ ਫਲੈਟ ਦਿਖਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ।
ਸ਼ਿਕਾਇਤ ਅਨੁਸਾਰ ਫਲੈਟ ਵਿੱਚ ਪਹੁੰਚਣ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੀਆਂ। ਮੁਟਿਆਰ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮ ਉਸ ਨੂੰ ਦਫ਼ਤਰ ਵਾਪਸ ਲਿਜਾਣ ਦੀ ਬਜਾਏ ਨਿਰਮਲ ਛਾਇਆ ਸੁਸਾਇਟੀ ਨੇੜੇ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਫਿਲਹਾਲ ਫ਼ਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Accused Of Molestation After Taking A Young Woman To A Flat Under The Pretext Of Explaining The Job
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)