ਕਾਵਾਸਾਕੀ ਨੇ ਲਾਂਚ ਕੀਤੀ ਨਵੀਂ Ninja 250, ਮਿਲੇਗਾ 39 PS ਦਾ ਇੰਜਣ

27/07/2026 | Public Times Bureau | Panjab

ਕਾਵਾਸਾਕੀ ਨੇ 250 ਸੀਸੀ ਸੈਗਮੈਂਟ ਵਿੱਚ ਨਵੀਂ Kawasaki Ninja 250 ਮੋਟਰਸਾਈਕਲ ਜਾਪਾਨ ਵਿੱਚ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਈਕ ਨੂੰ ਅਪਡੇਟ ਫੀਚਰਾਂ ਅਤੇ ਦਮਦਾਰ ਇੰਜਣ ਨਾਲ ਪੇਸ਼ ਕੀਤਾ ਹੈ। Ninja 250 ਵਿੱਚ 249 ਸੀਸੀ ਦਾ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 39 PS ਦੀ ਪਾਵਰ ਅਤੇ 23.5 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ 6-ਸਪੀਡ ਟ੍ਰਾਂਸਮਿਸ਼ਨ ਅਤੇ ਅਸਿਸਟ ਤੇ ਸਲਿੱਪਰ ਕਲੱਚ ਦੀ ਸਹੂਲਤ ਮਿਲਦੀ ਹੈ।

ਮੋਟਰਸਾਈਕਲ ਵਿੱਚ LED ਹੈੱਡਲਾਈਟ, ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ 17 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਇਹ ਬਾਈਕ ਲਾਈਮ ਗ੍ਰੀਨ ਅਤੇ ਡਾਰਕ ਮੈਟਾਲਿਕ ਕਲਰ ਵਿਕਲਪਾਂ ਵਿੱਚ ਉਪਲਬਧ ਹੈ। ਜਾਪਾਨ ਵਿੱਚ Kawasaki Ninja 250 ਦੀ ਕੀਮਤ 7.26 ਲੱਖ ਜਾਪਾਨੀ ਯੇਨ ਰੱਖੀ ਗਈ ਹੈ, ਜੋ ਲਗਭਗ 4.37 ਲੱਖ ਰੁਪਏ ਦੇ ਬਰਾਬਰ ਹੈ। ਹਾਲਾਂਕਿ, ਰਿਪੋਰਟਾਂ ਮੁਤਾਬਕ ਕੰਪਨੀ ਵੱਲੋਂ ਇਸ 250 ਸੀਸੀ ਮਾਡਲ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰਨ ਦੀ ਸੰਭਾਵਨਾ ਘੱਟ ਹੈ। ਭਾਰਤ ਵਿੱਚ ਕਾਵਾਸਾਕੀ ਇਸ ਸਮੇਂ Ninja 300 ਮਾਡਲ ਦੀ ਵਿਕਰੀ ਕਰ ਰਹੀ ਹੈ।

Kawasaki Launches The New Ninja 250 Gets A 39 Ps Engine


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App