BVM ਸਕੂਲ ਦੀ ਵਿਦਿਆਰਥਣ ਨੇ ਸਹਿਪਾਠੀ ’ਤੇ ਬਲੇਡ ਨਾਲ ਕੀਤਾ ਹਮਲਾ, ਨੌਜਵਾਨ ਦੇ ਚਿਹਰੇ ’ਤੇ 23 ਟਾਂਕੇ

23/07/2026 | Public Times Bureau | Panjab

ਲੁਧਿਆਣਾ ਦੇ ਕਿਚਲੂ ਨਗਰ ਸਥਿਤ ਬੀਵੀਐੱਮ ਸਕੂਲ ਦੇ ਦਸਵੀਂ ਜਮਾਤ ਦੇ ਇਕ ਵਿਦਿਆਰਥੀ ’ਤੇ ਉਸ ਦੀ ਸਹਿਪਾਠੀ ਵੱਲੋਂ ਬਲੇਡ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਜ਼ਖਮੀ ਹੋਏ 15 ਸਾਲਾ ਅਯਾਨ ਸੂਦ ਦੇ ਚਿਹਰੇ ’ਤੇ ਕਰੀਬ 23 ਟਾਂਕੇ ਲੱਗੇ ਹਨ। ਪੀੜਤ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੀਏਯੂ ਥਾਣਾ ਪੁਲਿਸ ਨੂੰ ਦਿੱਤੀ ਹੈ, ਜਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਯਾਨ ਦੇ ਪਿਤਾ ਵਿਕਾਸ ਸੂਦ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਸਕੂਲ ਛੁੱਟੀ ਤੋਂ ਬਾਅਦ ਅਯਾਨ ਸਕੂਲ ਦੇ ਅੰਦਰ ਖੜ੍ਹਾ ਸੀ। ਇਸ ਦੌਰਾਨ ਉਸ ਦੀ ਸਹਿਪਾਠੀ ਉਸ ਨੂੰ ਗੇਟ ਤੋਂ ਬਾਹਰ ਲੈ ਗਈ, ਜਿੱਥੇ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

ਦੋਸ਼ ਹੈ ਕਿ ਇਸ ਦੌਰਾਨ ਵਿਦਿਆਰਥਣ ਨੇ ਹੱਥ ਵਿੱਚ ਫੜੇ ਬਲੇਡ ਨਾਲ ਅਯਾਨ ਦੇ ਚਿਹਰੇ ’ਤੇ ਵਾਰ ਕਰ ਦਿੱਤਾ। ਹਮਲੇ ਤੋਂ ਬਾਅਦ ਅਯਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਪਰਿਵਾਰ ਨੇ ਦੋਸ਼ੀ ਵਿਦਿਆਰਥਣ ਖ਼ਿਲਾਫ਼ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਉੱਧਰ, ਬੀਵੀਐੱਮ ਸਕੂਲ ਕਿਚਲੂ ਨਗਰ ਦੀ ਪ੍ਰਿੰਸੀਪਲ ਰੰਜੂ ਮੰਗਲ ਨੇ ਕਿਹਾ ਕਿ ਘਟਨਾ ਸਕੂਲ ਦੀ ਛੁੱਟੀ ਤੋਂ ਬਾਅਦ ਟਿਊਸ਼ਨ ਮਾਰਕੀਟ ਦੀ ਪਾਰਕਿੰਗ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਸਕੂਲ ਕੈਂਪਸ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ ਅਤੇ ਇਸ ਦਾ ਸਕੂਲ ਨਾਲ ਕੋਈ ਸਬੰਧ ਨਹੀਂ ਹੈ।

Bvm School Student Attacks Classmate With A Blade Youth Receives 23 Stitches On His Face


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App