ਚੋਣ ਕਮਿਸ਼ਨ ਨੇ ਦਿੱਲੀ, ਤੇਲੰਗਾਨਾ ਅਤੇ ਕਰਨਾਟਕ ਵਿੱਚ ਵਿਸ਼ੇਸ਼ ਗਹਿਰੀ ਸਮੀਖਿਆ (ਐੱਸਆਈਆਰ) ਤਹਿਤ ਵੋਟਰ ਸੂਚੀ ਸੋਧ ਪ੍ਰੋਗਰਾਮ ਦੀਆਂ ਤਰੀਕਾਂ ਵਿੱਚ ਤਬਦੀਲੀ ਕੀਤੀ ਹੈ। ਦਿੱਲੀ ਅਤੇ ਕਰਨਾਟਕ ਵਿੱਚ ਖਰੜਾ ਵੋਟਰ ਸੂਚੀ ਹੁਣ 5 ਅਗਸਤ ਦੀ ਥਾਂ 17 ਅਗਸਤ ਨੂੰ ਜਾਰੀ ਕੀਤੀ ਜਾਵੇਗੀ, ਜਦਕਿ ਬੂਥ ਲੈਵਲ ਅਧਿਕਾਰੀਆਂ (ਬੀਐੱਲਓ) ਵੱਲੋਂ ਘਰ-ਘਰ ਜਾ ਕੇ ਵੈਰੀਫਿਕੇਸ਼ਨ ਦਾ ਕੰਮ 29 ਜੁਲਾਈ ਦੀ ਥਾਂ 8 ਅਗਸਤ ਤੱਕ ਚੱਲੇਗਾ। ਤੇਲੰਗਾਨਾ ਵਿੱਚ ਖਰੜਾ ਵੋਟਰ ਸੂਚੀ 10 ਅਗਸਤ ਨੂੰ ਅਤੇ ਅੰਤਿਮ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਕਰਨਾਟਕ ਵਿੱਚ ਅੰਤਿਮ ਵੋਟਰ ਸੂਚੀ ਹੁਣ 7 ਅਕਤੂਬਰ ਦੀ ਥਾਂ 19 ਅਕਤੂਬਰ ਨੂੰ ਜਾਰੀ ਹੋਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਲਈ ਵੀ ਐੱਸਆਈਆਰ ਪ੍ਰੋਗਰਾਮ ਵਿੱਚ ਤਬਦੀਲੀਆਂ ਕਰ ਚੁੱਕਾ ਹੈ। ਕਮਿਸ਼ਨ ਅਨੁਸਾਰ ਐੱਸਆਈਆਰ ਦਾ ਤੀਜਾ ਪੜਾਅ 14 ਮਈ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਦੇ ਪੂਰਾ ਹੋਣ ਮਗਰੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਛੱਡ ਕੇ ਦੇਸ਼ ਭਰ ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ।
Dates For The Voter List Revision Program Changed In Three States Including Delhi
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)