ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਨਵੀਂ ਖੁੱਲ੍ਹੀ ਭਾਰਤੀ ਕਰਿਆਨੇ ਦੀ ਦੁਕਾਨ ਦੇ ਸ਼ਾਨਦਾਰ ਉਦਘਾਟਨ ਦੌਰਾਨ ਅਚਾਨਕ ਭਾਰੀ ਭੀੜ ਇਕੱਠੀ ਹੋ ਗਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਦਘਾਟਨ ਮੌਕੇ ਦਿੱਤੀਆਂ ਖਾਸ ਛੂਟਾਂ ਅਤੇ ਸਸਤੇ ਭਾਅ ਕਾਰਨ ਲੋਕਾਂ ਦੀ ਵੱਡੀ ਗਿਣਤੀ ਸਟੋਰ ਵੱਲ ਖਿੱਚੀ ਚਲੀ ਆਈ। ਜਾਣਕਾਰੀ ਮੁਤਾਬਕ ਸਟੋਰ ਵੱਲੋਂ ਭਾਰਤੀ ਪ੍ਰਵਾਸੀਆਂ ਵਿੱਚ ਲੋਕਪ੍ਰਿਯ ਸਬਜ਼ੀ ਪਰਵਲ ‘ਤੇ ਵੱਡੀ ਛੂਟ ਦਿੱਤੀ ਗਈ ਸੀ, ਜਿਸ ਨੂੰ ਸਿਰਫ਼ 1.99 ਡਾਲਰ ਪ੍ਰਤੀ ਕਿਲੋਗ੍ਰਾਮ (ਲਗਭਗ 189 ਰੁਪਏ) ਦੇ ਭਾਅ ‘ਤੇ ਵੇਚਿਆ ਗਿਆ। ਇਸ ਆਫਰ ਦੀ ਖ਼ਬਰ ਫੈਲਦੇ ਹੀ ਸੈਂਕੜੇ ਲੋਕ ਸਟੋਰ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨਾਂ ਵਿੱਚ ਖੜ੍ਹੇ ਹੋ ਗਏ। ਥੋੜ੍ਹੇ ਸਮੇਂ ਵਿੱਚ ਹੀ ਸਟੋਰ ਦੇ ਅੰਦਰ ਦਾ ਮਾਹੌਲ ਭਾਰਤੀ ਸਬਜ਼ੀ ਮੰਡੀ ਵਰਗਾ ਬਣ ਗਿਆ, ਜਿੱਥੇ ਲੋਕ ਭੀੜ, ਜਲਦਬਾਜ਼ੀ ਅਤੇ ਖਰੀਦਦਾਰੀ ਵਿੱਚ ਰੁੱਝੇ ਹੋਏ ਨਜ਼ਰ ਆਏ।
ਕਈ ਗਾਹਕਾਂ ਨੇ ਇਸ ਮੌਕੇ ਨੂੰ ਪੱਛਮੀ ਦੇਸ਼ਾਂ ਵਿੱਚ ਹੋਣ ਵਾਲੀ ‘ਬਲੈਕ ਫ੍ਰਾਈਡੇ ਸੇਲ’ ਵਰਗਾ ਦੱਸਿਆ, ਹਾਲਾਂਕਿ ਇੱਥੇ ਧਿਆਨ ਭਾਰਤੀ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਦਿੱਤੀਆਂ ਛੂਟਾਂ ‘ਤੇ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਭੀੜ-ਭਾੜ ਵਾਲੀਆਂ ਗਲੀਆਂ, ਭਰੇ ਹੋਏ ਕਾਊਂਟਰ ਅਤੇ ਗਾਹਕਾਂ ਨੂੰ ਕਾਰਟਾਂ ਭਰ ਕੇ ਸਮਾਨ ਖਰੀਦਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦ੍ਰਿਸ਼ ਨੂੰ ਲੋਕਾਂ ਨੇ ਹਾਸੇ-ਮਜ਼ਾਕ ਨਾਲ “ਅਮਰੀਕਨ ਸਬਜ਼ੀ ਮੰਡੀ” ਦਾ ਨਾਮ ਵੀ ਦਿੱਤਾ ਹੈ। ਸਟੋਰ ਵਿੱਚ ਤਾਜ਼ੀਆਂ ਭਾਰਤੀ ਸਬਜ਼ੀਆਂ, ਦਾਲਾਂ, ਮਸਾਲੇ, ਆਟਾ, ਚੌਲ, ਤਿਆਰ ਭੋਜਨ, ਮਿਠਾਈਆਂ, ਸਨੈਕਸ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਭਾਰਤੀ ਚੀਜ਼ਾਂ ਉਪਲਬਧ ਹਨ। ਉਦਘਾਟਨੀ ਆਫਰਾਂ ਕਾਰਨ ਖਰੀਦਦਾਰਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨਾਲ ਪਹਿਲੇ ਹੀ ਦਿਨ ਸਟੋਰ ਵੱਡੀ ਭੀੜ ਦਾ ਕੇਂਦਰ ਬਣ ਗਿਆ।
Huge Crowd At The Opening Of A New Indian Grocery Store In New Jersey Low priced Pointed Gourd parwal Triggers A Shopping Frenzy
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)