ਨੇੜਲੇ ਪਿੰਡ ਹੇਡੋਂ ਬੇਟ ਨਾਲ ਸਬੰਧਤ ਨੌਜਵਾਨ ਸੇਖਪ੍ਰੀਤ ਸਿੰਘ ਉਰਫ਼ ਸੇਖੀ (ਉਮਰ 27 ਸਾਲ) ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਸ ਦੁਖਦਾਈ ਘਟਨਾ ਨਾਲ ਪਿੰਡ ਅਤੇ ਪਰਿਵਾਰ ਵਿੱਚ ਗਹਿਰਾ ਸੋਗ ਪਸਰ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੇਖਪ੍ਰੀਤ ਕਰੀਬ ਤਿੰਨ ਸਾਲ ਪਹਿਲਾਂ ਰੁਜ਼ਗਾਰ ਦੀ ਖੋਜ ਵਿੱਚ ਅਮਰੀਕਾ ਗਿਆ ਸੀ, ਜਿੱਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਉਹ ਉੱਤਰੀ ਫਿਲਾਡੈਲਫੀਆ ਵਿੱਚ ਆਪਣਾ ਟਰਾਲਾ ਖੜ੍ਹਾ ਕਰਕੇ ਕਾਰ ਰਾਹੀਂ ਘਰ ਵੱਲ ਜਾ ਰਿਹਾ ਸੀ, ਇਸ ਦੌਰਾਨ 21ਵੀਂ ਸਟਰੀਟ ਅਤੇ ਸੈਸਲ ਚੌਰਾਹੇ ਨੇੜੇ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਜਾਣਕਾਰੀ ਮੁਤਾਬਕ ਸੇਖਪ੍ਰੀਤ ਨੇ ਹਾਲ ਹੀ ਵਿੱਚ ਨਵੀਂ ਰੂਬੀਕੋਨ ਕਾਰ ਵੀ ਖਰੀਦੀ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਕਾਰਨ ਇਹ ਘਟਨਾ ਪਰਿਵਾਰ ਲਈ ਹੋਰ ਵੀ ਵੱਡਾ ਸਦਮਾ ਬਣ ਗਈ ਹੈ।
Sekhpreet Singh A Youth From Haydon Bet Dies In A Road Accident In America A Wave Of Grief In The Family
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)