ਵਿਦੇਸ਼ ਜਾਣ ਲਈ ਸੱਤ ਲੱਖ ਦੀ ਮੰਗ, ਇਨਕਾਰ ਕਰਨ ‘ਤੇ ਨੂੰਹ ਦੀ ਕੀਤੀ ਕੁੱਟਮਾਰ, ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ

16/06/2026 | Public Times Bureau | Panjab

ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਸਕੂਲ ਅਧਿਆਪਕਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਦਾਜ ਦੀ ਮੰਗ, ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਆਰੋਪਾਂ ਹੇਠ ਮਾਮਲਾ ਦਰਜ ਕੀਤਾ ਹੈ। ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਜੱਸਲ ਅਤੇ ਰੇਸ਼ਮ ਕੌਰ ਵਜੋਂ ਹੋਈ ਹੈ, ਜੋ ਪਿੰਡ ਐਮਾਂ ਜੱਟਾਂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਪੁਲਿਸ ਅਨੁਸਾਰ ਪੀੜਤਾ ਰਜਨੀ ਦਾ ਵਿਆਹ ਫਰਵਰੀ 2020 ਵਿੱਚ ਗੁਰਪ੍ਰੀਤ ਜੱਸਲ ਨਾਲ ਹੋਇਆ ਸੀ। ਉਹ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹੈ। ਪਰਿਵਾਰ ਵਿੱਚ ਦੋ ਬੱਚੇ ਹਨ—ਇੱਕ ਧੀ ਅਤੇ ਇੱਕ ਪੁੱਤਰ।

ਸ਼ਿਕਾਇਤ ਵਿੱਚ ਪੀੜਤਾ ਨੇ ਆਰੋਪ ਲਗਾਇਆ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਉਸ ਉੱਤੇ ਸ਼ੱਕ ਕਰਨ ਲੱਗ ਪਿਆ ਅਤੇ ਅਕਸਰ ਉਸ ਨਾਲ ਝਗੜਾ ਕਰਦਾ ਅਤੇ ਕੁੱਟਮਾਰ ਕਰਦਾ ਸੀ। ਇਸ ਦੌਰਾਨ ਕਈ ਵਾਰ ਪੰਚਾਇਤੀ ਤੌਰ 'ਤੇ ਸਮਝੌਤੇ ਵੀ ਹੋਏ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਪੀੜਤਾ ਮੁਤਾਬਕ, ਜਦੋਂ ਵੀ ਉਹ ਕੁੱਟਮਾਰ ਦਾ ਸ਼ਿਕਾਰ ਹੁੰਦੀ ਸੀ ਤਾਂ ਉਸ ਦੀ ਸੱਸ ਵੀ ਉਸ ਦਾ ਸਾਥ ਦਿੰਦੀ ਅਤੇ ਗਾਲੀ-ਗਲੋਚ ਕਰਦੀ ਸੀ।

ਘਟਨਾ ਦੇ ਤਾਜ਼ਾ ਮਾਮਲੇ ਵਿੱਚ ਬੀਤੀ 13 ਤਾਰੀਖ਼ ਦੀ ਸ਼ਾਮ ਦੋਵਾਂ ਮੁਲਜ਼ਮਾਂ ਨੇ ਉਸ ਤੋਂ ਪੇਕੇ ਘਰੋਂ ਸੱਤ ਲੱਖ ਰੁਪਏ ਲਿਆਉਣ ਦੀ ਮੰਗ ਕੀਤੀ। ਇਹ ਰਕਮ ਵਿਦੇਸ਼ ਜਾਣ ਦੇ ਮਨਸੂਬੇ ਨਾਲ ਮੰਗੀ ਗਈ ਦੱਸੀ ਗਈ ਹੈ। ਜਦੋਂ ਪੀੜਤਾ ਨੇ ਆਰਥਿਕ ਮਜਬੂਰੀ ਕਾਰਨ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਝਗੜਾ ਹੋਰ ਵਧ ਗਿਆ। ਆਰੋਪ ਹੈ ਕਿ ਇਨਕਾਰ ਕਰਨ 'ਤੇ ਸੱਸ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਫੜ ਲਿਆ, ਜਿਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਜਾਰੀ ਹੈ।

Demand Of Seven Lakhs To Go Abroad Daughter in law Beaten Up For Refusing Case Registered Against Husband And Mother in law


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App