ਮੁਹਾਲੀ ਦੀ ਉਦਯੋਗਿਕ ਤਸਵੀਰ ਬਦਲੀ, ਕਈ ਵੱਡੀਆਂ ਇਕਾਈਆਂ ਬੰਦ ਹੋਣ ਨਾਲ ਵਿਕਾਸ ਨੂੰ ਝਟਕਾ

15/06/2026 | Public Times Bureau | Panjab

ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਜਾਣਿਆ ਜਾਣ ਵਾਲਾ ਮੁਹਾਲੀ, ਜੋ ਕਦੇ ਇੱਕ ਮਜ਼ਬੂਤ ਉਦਯੋਗਿਕ ਹੱਬ ਮੰਨਿਆ ਜਾਂਦਾ ਸੀ, ਅੱਜ ਕਈ ਉਦਯੋਗਿਕ ਇਕਾਈਆਂ ਦੇ ਬੰਦ ਹੋਣ ਕਾਰਨ ਆਰਥਿਕ ਅਤੇ ਵਿਕਾਸੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਧਿਆਨ ਦੀ ਘਾਟ ਅਤੇ ਬਦਲਦੇ ਆਰਥਿਕ ਹਾਲਾਤਾਂ ਦੇ ਚਲਦਿਆਂ ਸ਼ਹਿਰ ਦੇ ਉਦਯੋਗਿਕ ਖੇਤਰ ’ਤੇ ਵੱਡਾ ਪ੍ਰਭਾਵ ਪਿਆ ਹੈ। ਉਦਯੋਗਿਕ ਏਰੀਆ ਫੇਜ਼-1 ਤੋਂ ਫੇਜ਼-9 ਤੱਕ ਅਤੇ ਆਸ-ਪਾਸ ਦੇ ਖੇਤਰਾਂ ਜਿਵੇਂ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਸੈਂਕੜੇ ਛੋਟੀਆਂ ਅਤੇ ਮੱਧਮ ਦਰਜੇ ਦੀਆਂ ਇਕਾਈਆਂ ਜਾਂ ਤਾਂ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਹਨ ਜਾਂ ਬੰਦ ਹੋਣ ਦੇ ਕੰਢੇ ’ਤੇ ਪਹੁੰਚ ਗਈਆਂ ਹਨ। ਇਸ ਨਾਲ ਸਥਾਨਕ ਰੋਜ਼ਗਾਰ ’ਤੇ ਵੀ ਗੰਭੀਰ ਅਸਰ ਪਿਆ ਹੈ।

ਫੇਜ਼-7 ਵਿੱਚ ਸਥਿਤ ਜੇਸੀਟੀ ਇਲੈਕਟ੍ਰਾਨਿਕਸ ਵਰਗੀਆਂ ਵੱਡੀਆਂ ਇਕਾਈਆਂ ਦੇ ਬੰਦ ਹੋਣ ਨਾਲ ਹਜ਼ਾਰਾਂ ਕਰਮਚਾਰੀ ਪ੍ਰਭਾਵਿਤ ਹੋਏ। ਇਸੇ ਤਰ੍ਹਾਂ ਬਿਜਲੀ ਅਤੇ ਟੈਲੀਕਮ ਤਾਰਾਂ ਬਣਾਉਣ ਵਾਲੀ ਇਕ ਵੱਡੀ ਕੰਪਨੀ, ਜੋ ਸਿਆਸੀ ਘਰਾਣੇ ਨਾਲ ਜੁੜੀ ਮੰਨੀ ਜਾਂਦੀ ਸੀ, ਵੀ ਬੰਦ ਹੋ ਚੁੱਕੀ ਹੈ। ਜਪਾਨੀ ਕੰਪਨੀ ਫੁਜਿਤਸੂ ਅਤੇ ਦਵਾਈ ਉਦਯੋਗ ਦੀ ਵੱਡੀ ਕੰਪਨੀ ਰੈਨਬੈਕਸੀ ਦੇ ਬੰਦ ਹੋਣ ਨਾਲ ਵੀ ਉਦਯੋਗਿਕ ਮਾਹੌਲ ਨੂੰ ਝਟਕਾ ਲੱਗਿਆ। ਇਸ ਤੋਂ ਇਲਾਵਾ ਸਰਕਾਰੀ ਅਤੇ ਅਰਧ-ਸਰਕਾਰੀ ਇਕਾਈਆਂ ਜਿਵੇਂ ਪੰਜਾਬ ਰਿਕਾਰਡਰਜ਼ ਲਿਮਟਿਡ, ਅਜੈ ਲੈਬ, ਐਸਸੀਈਐਲ ਅਤੇ ਪਨਵਾਇਰ ਵੀ ਹੁਣ ਕਾਰਜਸ਼ੀਲ ਨਹੀਂ ਰਹੀਆਂ। ਕੁਝ ਸਿਆਸੀ ਤੌਰ ’ਤੇ ਪ੍ਰਮੋਟ ਕੀਤੀਆਂ ਯੋਜਨਾਵਾਂ ਜਿਵੇਂ ਬ੍ਰਹਮਾ ਟਰੈਕਟਰ ਪ੍ਰੋਜੈਕਟ ਵੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਫਲ ਰਹੀਆਂ।

ਆਈਟੀ ਖੇਤਰ ਵਿੱਚ ਵੀ ਗਲੋਬਲ ਮੰਦੀ ਅਤੇ ਮਾਰਕੀਟ ਦੇ ਦਬਾਅ ਕਾਰਨ ਕਈ ਕੰਪਨੀਆਂ ਨੇ ਮੁਹਾਲੀ ਤੋਂ ਆਪਣਾ ਕੰਮਕਾਜ ਸਮੇਟ ਲਿਆ, ਜਿਸ ਵਿੱਚ ਵੱਡੇ ਬ੍ਰਾਂਡਾਂ ਦੇ ਕਾਰੋਬਾਰ ਵੀ ਸ਼ਾਮਲ ਰਹੇ। ਛੋਟੀਆਂ ਉਦਯੋਗਿਕ ਇਕਾਈਆਂ ਨੂੰ ਵਧਦੀਆਂ ਲਾਗਤਾਂ, ਮਹਿੰਗੀ ਬਿਜਲੀ ਅਤੇ ਕੱਚੇ ਮਾਲ ਦੀਆਂ ਕੀਮਤਾਂ ਨੇ ਹੋਰ ਦਬਾਅ ਵਿੱਚ ਪਾ ਦਿੱਤਾ। ਡੇਰਾਬੱਸੀ ਅਤੇ ਲਾਲੜੂ ਬੈਲਟ ਵਿੱਚ ਟੈਕਸਟਾਈਲ ਅਤੇ ਆਟੋ ਪਾਰਟਸ ਉਦਯੋਗ ਵੀ ਸਖ਼ਤ ਮੁਕਾਬਲੇ ਅਤੇ ਆਰਥਿਕ ਦਬਾਅ ਕਾਰਨ ਪ੍ਰਭਾਵਿਤ ਹੋਏ ਹਨ।

Mohali s Industrial Picture Has Changed With The Closure Of Many Large Units A Setback To Development


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App