ਭਾਰਤੀ ਰੇਲਵੇ ਨੇ ਗਰਮੀਆਂ ਦੇ ਮੌਸਮ ਵਿੱਚ ਯਾਤਰੀਆਂ ਦੀ ਵਧਦੀ ਭੀੜ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਜੰਮੂ ਤਵੀ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਮੁੰਬਈ) ਤੱਕ ਇੱਕ ਵਿਸ਼ੇਸ਼ ਸੁਪਰਫਾਸਟ ਸਮਰ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਟਰੇਨ ਨੰਬਰ 04602 ਸਮਰ ਸਪੈਸ਼ਲ 7 ਜੂਨ 2026 ਨੂੰ ਰਾਤ 01:30 ਵਜੇ ਜੰਮੂ ਤਵੀ ਤੋਂ ਰਵਾਨਾ ਹੋਵੇਗੀ ਅਤੇ ਲਗਭਗ 38 ਘੰਟੇ 30 ਮਿੰਟ ਦਾ ਸਫਰ ਕਰਕੇ ਅਗਲੇ ਦਿਨ ਦੁਪਹਿਰ 15 ਵਜੇ ਮੁੰਬਈ ਪਹੁੰਚੇਗੀ। ਇਹ ਰੇਲ ਗੱਡੀ ਸਿਰਫ਼ ਸੈਕੰਡ ਅਤੇ ਥਰਡ ਏਸੀ ਕੋਚਾਂ ਨਾਲ ਚਲਾਈ ਜਾ ਰਹੀ ਹੈ।
ਸਫਰ ਦੌਰਾਨ ਇਹ ਟਰੇਨ ਪੰਜਾਬ ਅਤੇ ਹੋਰ ਸੂਬਿਆਂ ਦੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ, ਜਿਨ੍ਹਾਂ ਵਿੱਚ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਦਿੱਲੀ ਸਫ਼ਦਰਜੰਗ, ਮਥੁਰਾ ਜੰਕਸ਼ਨ, ਆਗਰਾ ਕੈਂਟ, ਵੀਰਾਂਗਣਾ ਲਕਸ਼ਮੀਬਾਈ ਝਾਂਸੀ, ਬੀਨਾ, ਭੋਪਾਲ, ਇਟਾਰਸੀ, ਭੁਸਾਵਲ, ਮਨਮਾੜ, ਨਾਸਿਕ ਰੋਡ, ਕਲਿਆਣ ਜੰਕਸ਼ਨ ਅਤੇ ਦਾਦਰ ਸ਼ਾਮਲ ਹਨ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਦੀ ਗਿਣਤੀ ਕਾਫ਼ੀ ਵੱਧ ਜਾਂਦੀ ਹੈ। ਇਸ ਟਰੇਨ ਦਾ ਮਕਸਦ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਮਹਾਰਾਸ਼ਟਰ ਜਾਣ ਵਾਲੇ ਯਾਤਰੀਆਂ ਲਈ ਸਹੂਲਤ ਪ੍ਰਦਾਨ ਕਰਨਾ ਹੈ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਟਰੇਨ ਦੇ ਸਮੇਂ, ਰੂਟ ਅਤੇ ਸੀਟਾਂ ਦੀ ਉਪਲਬਧਤਾ ਬਾਰੇ ਰੇਲਵੇ ਦੀ ਵੈੱਬਸਾਈਟ ਜਾਂ ਪੁੱਛਗਿੱਛ ਕੇਂਦਰ ਤੋਂ ਜਾਣਕਾਰੀ ਹਾਸਲ ਕਰ ਲੈਣ। ਇਹ ਸਪੈਸ਼ਲ ਟਰੇਨ ਯਾਤਰੀਆਂ ਲਈ ਇੱਕ ਵੱਡੀ ਰਾਹਤ ਸਾਬਿਤ ਹੋਵੇਗੀ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਬਣਾਏਗੀ।
Indian Railways Launches Jammu mumbai Special Summer Special Train
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)