ਪੰਜਾਬ ਬੋਰਡ 10ਵੀਂ ਦਾ ਨਤੀਜਾ 11 ਮਈ ਦੁਪਹਿਰ 12:30 ਵਜੇ, ਚੈੱਕ ਕਰਨ ਲਈ ਆਸਾਨ 4 ਸਟੈਪਸ ਅਤੇ SMS ਵਿਕਲਪ ਵੀ

10/05/2026 | Public Times Bureau | Panjab

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਕਲਾਸ ਦਾ ਨਤੀਜਾ 11 ਮਈ 2026 ਨੂੰ ਦੁਪਹਿਰ 12:30 ਵਜੇ ਜਾਰੀ ਕੀਤਾ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਤੀਜੇ ਪ੍ਰੈੱਸ ਕਾਨਫਰੰਸ ਰਾਹੀਂ ਜਾਰੀ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਵਿਦਿਆਰਥੀ ਆਪਣਾ ਨਤੀਜਾ ਸਿੱਧਾ ਬੋਰਡ ਦੀ ਵੈੱਬਸਾਈਟ pseb.ac.in ‘ਤੇ ਚੈੱਕ ਕਰ ਸਕਣਗੇ। ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਨਾ ਸਿਰਫ ਨਤੀਜਾ ਦੇਖ ਸਕਣਗੇ, ਬਲਕਿ ਮਾਰਕਸ਼ੀਟ ਦੀ ਡਿਜੀਟਲ ਕਾਪੀ ਵੀ ਡਾਊਨਲੋਡ ਕਰ ਸਕਣਗੇ। ਬੋਰਡ ਵੱਲੋਂ ਦੱਸਿਆ ਗਿਆ ਹੈ ਕਿ ਨਤੀਜਾ ਚੈੱਕ ਕਰਨ ਲਈ ਸਿਰਫ਼ ਚਾਰ ਆਸਾਨ ਸਟੈਪਸ ਦੀ ਪਾਲਨਾ ਕਰਨੀ ਪਵੇਗੀ। ਜਿਨ੍ਹਾਂ ਵਿਦਿਆਰਥੀਆਂ ਕੋਲ ਸਮਾਰਟਫ਼ੋਨ ਨਹੀਂ ਹੈ ਜਾਂ ਨਤੀਜਾ ਜਾਰੀ ਹੋਣ ਤੋਂ ਬਾਅਦ ਵੈੱਬਸਾਈਟ ਥੋੜਾ ਸਮਾਂ ਰੁਕ ਜਾਂਦੀ ਹੈ, ਉਹ SMS ਰਾਹੀਂ ਵੀ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਸ ਲਈ ਵਿਦਿਆਰਥੀ PB10 ਲਿਖ ਕੇ ਨੰਬਰ 5676750 ‘ਤੇ ਭੇਜਣਗੇ, ਅਤੇ ਕੁਝ ਹੀ ਸਮੇਂ ਵਿੱਚ ਨਤੀਜਾ ਉਨ੍ਹਾਂ ਦੇ ਇਨਬਾਕਸ ਵਿੱਚ ਆ ਜਾਵੇਗਾ।

Punjab Board 10th Result On May 11 At 12 30 Pm Easy 4 Steps To Check And Sms Option Too


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App