ਮੋਹਾਲੀ ਆਬਕਾਰੀ ਵਿਭਾਗ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਪੰਜਾਬ ਵਿੱਚ ਤਸਕਰੀ ਹੋ ਕੇ ਆ ਰਹੀ ਗੈਰ-ਕਾਨੂੰਨੀ ਸ਼ਰਾਬ ਦੇ ਨਾਲ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਰਾਤ ਦੇ ਸਮੇਂ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਗੁਪਤ ਸੂਚਨਾ ਦਾ ਸਹਾਰਾ ਲਿਆ ਗਿਆ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਮਿਲੀ ਗੁਪਤ ਸੂਚਨਾ ਅਨੁਸਾਰ, 8ਬੀ ਮੋਹਾਲੀ ਵਿਖੇ ਲਾਈਟਾਂ 'ਤੇ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ। ਜਦੋਂ ਗੱਡੀ (ਟਾਟਾ ਏਸ) ਨੂੰ ਰੋਕਿਆ ਗਿਆ, ਤਾਂ ਜਾਂਚ ਕਰਨ 'ਤੇ ਗੱਡੀ ਵਿੱਚੋਂ 126 ਪੇਟੀਆਂ ਸ਼ਰਾਬ ਬਰਾਮਦ ਹੋਈ। ਇਹ ਸ਼ਰਾਬ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ ਤਿਆਰ ਕੀਤੀ ਗਈ ਸੀ, ਜਿਸ ਵਿੱਚ ਹੋਲੋਗ੍ਰਾਮ ਅਤੇ QR ਕੋਡ ਵੀ ਨਹੀਂ ਲੱਗੇ ਹੋਏ ਸਨ, ਜਿਸ ਕਰਕੇ ਇਹ ਸ਼ਰਾਬ ਗੈਰ-ਕਾਨੂੰਨੀ ਪਾਈ ਗਈ।
ਪੁਲਿਸ ਨੇ ਦੋ ਮੁਲਜ਼ਮਾਂ, ਦਿਲਪ੍ਰੀਤ ਸਿੰਘ (ਵਾਸੀ ਜ਼ੀਰਕਪੁਰ) ਅਤੇ ਗੁੱਡੂ (ਵਾਸੀ ਪਾਣੀਪਤ), ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਵਿਰੁੱਧ ਪੰਜਾਬ ਆਬਕਾਰੀ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਅਗੇ ਵੀ ਜਾਰੀ ਰਹੇਗੀ, ਅਤੇ ਆਬਕਾਰੀ ਵਿਭਾਗ ਨੂੰ ਇਸ ਤਸਕਰੀ ਨੂੰ ਰੋਕਣ ਲਈ ਹੋਰ ਐਹਮ ਕਦਮ ਚੁੱਕਣ ਦੀ ਯੋਜਨਾ ਹੈ।
Major Action By Mohali Excise Department Two Smugglers Arrested Along With Illegal Liquor Coming From Chandigarh
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)