ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ‘ਤੇ ਪੰਜਾਬ ਵਿੱਚ ਵੱਧ ਰਹੇ ਬਿਜਲੀ ਸੰਕਟ, ਖਾਸ ਕਰਕੇ ਸੰਘਣੀ ਆਬਾਦੀ ਵਾਲੇ ਲੁਧਿਆਣਾ ਵਿੱਚ ਦੇ ਮਾੜੇ ਹਾਲਾਤਾਂ ਬਾਰੇ, ਤਿੱਖਾ ਹਮਲਾ ਕੀਤਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਦੀਵਾਨ ਨੇ ਕਿਹਾ ਕਿ ਇਹ “ਸ਼ਰਮਨਾਕ” ਹੈ ਕਿ ਗਰਮੀ ਦੀ ਸ਼ੁਰੂਆਤ ਨਾਲ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਵੱਲੋਂ ਘੰਟਿਆਂ ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਦਕਿ ਹਾਲੇ ਝੌਨੇ ਦੀ ਫਸਲ ਦਾ ਸੀਜ਼ਨ ਵੀ ਸ਼ੁਰੂ ਨਹੀਂ ਹੋਇਆ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਪੀਐਸਪੀਸੀਐਲ ਵੱਲੋਂ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਸ਼ਡਿਊਲ ਬਿਜਲੀ ਕੱਟਾਂ ਦਾ ਐਲਾਨ ਕੀਤਾ ਗਿਆ ਹੈ। ਦੀਵਾਨ ਨੇ ਕਿਹਾ ਕਿ ਨੋਟਿਸ ਅਨੁਸਾਰ ਲੋਕਾਂ ਨੂੰ ਹਰ ਰੋਜ਼ 8 ਤੋਂ 10 ਘੰਟੇ ਬਿਜਲੀ ਬੰਦ ਰਹਿਣ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਘਰੇਲੂ ਜੀਵਨ ਤੇ ਰੋਜ਼ਾਨਾ ਦੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਜਦਕਿ ਸਰਕਾਰ ਦੇ ਪੰਜਾਬ ਨੂੰ “ਪਾਵਰ ਸਰਪਲੱਸ” ਸੂਬਾ ਦੱਸਣ ਵਾਲੇ ਦਾਅਵਿਆਂ ‘ਤੇ ਸਵਾਲ ਚੁੱਕਦੇ ਹੋਏ, ਦੀਵਾਨ ਨੇ ਕਿਹਾ ਕਿ ਜੇਕਰ ਪੰਜਾਬ ਕੋਲ ਵੱਖ-ਵੱਖ ਸਰੋਤਾਂ ਤੋਂ 14,500 ਮੇਗਾਵਾਟ ਬਿਜਲੀ ਉਪਲਬਧ ਹੈ, ਤਾਂ ਖਾਸ ਕਰਕੇ ਲੁਧਿਆਣਾ ਵਿੱਚ ਬਿਜਲੀ ਕੱਟ ਕਿਉਂ ਲਗ ਰਹੀਆਂ ਹਨ? ਉਨ੍ਹਾਂ ਕਿਹਾ ਕਿ ਇਸ ਹਫ਼ਤੇ ਪੀਕ ਲੋਡ 9,478 ਮੇਗਾਵਾਟ ਤੱਕ ਗਿਆ ਸੀ, ਜਦਕਿ ਮੰਗ ਮੰਗਲਵਾਰ ਦੁਪਹਿਰ ਨੂੰ 6,000 ਤੋਂ 6,500 ਮੇਗਾਵਾਟ ਦੇ ਵਿਚਕਾਰ ਸੀ, ਜੋ ਕਿ ਦੱਸੀ ਗੀਤਸਮਰੱਥਾ ਤੋਂ ਕਾਫ਼ੀ ਘੱਟ ਹੈ। ਫਿਰ ਕੱਟ ਕਿਉਂ ਲੱਗ ਰਹੇ ਹਨ?
ਦੀਵਨ ਨੇ ਇਹ ਵੀ ਮੰਗ ਕੀਤੀ ਕਿ ਆਪ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ਵੱਲੋਂ ਵਾਧੂ ਬਿਜਲੀ ਨੂੰ ਖੁੱਲ੍ਹੇ ਬਜ਼ਾਰ ਵਿੱਚ ਵੇਚ ਕੇ ਆਮਦਨ ਕਮਾਉਣ ਲਈ ਘਰੇਲੂ ਖਪਤਕਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਦੀਵਾਨ ਨੇ ਆਮ ਲੋਕਾਂ ਦੀ ਹਾਲਤ ਬਾਰੇ ਗੱਲ ਕਰਦਿਆਂ, ਕਿਹਾ ਕਿ ਲਗਾਤਾਰ ਤੇ ਲੰਬੇ ਬਿਜਲੀ ਕੱਟਾਂ ਕਾਰਨ ਲੋਕ ਤਪਦੀ ਗਰਮੀ ਵਿੱਚ ਤੜਫ ਰਹੇ ਹਨ, ਜਦਕਿ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਵੱਧ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਬੱਚਿਆਂ ਉਪਰ ਇਸਦਾ ਸਭ ਤੋਂ ਵੱਧ ਅਸਰ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਧ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਲੁਧਿਆਣਾ ਵੀ ਇਨ੍ਹਾਂ ਘਰੇਲੂ ਬਿਜਲੀ ਕੱਟਾਂ ਨਾਲ ਜੂਝ ਰਿਹਾ ਹੈ। ਲੋਕ ਗਰਮੀ ਤੋਂ ਬਚ ਨਹੀਂ ਪਾ ਰਹੇ ਅਤੇ ਸਰਕਾਰ ਦੀ ਲਾਪਰਵਾਹੀ ਨੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਸੰਘਰਸ਼ ਬਣਾ ਦਿੱਤਾ ਹੈ।
ਦੀਵਾਨ ਨੇ ਸੂਬੇ ਦੇ ਬਿਜਲੀ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ, ਕਿਹਾ ਕਿ ਬਿਜਲੀ ਮੰਤਰੀ ਖੁਦ ਲੁਧਿਆਣਾ ਨਾਲ ਸੰਬੰਧਿਤ ਹਨ ਅਤੇ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਹਨ, ਲੇਕਿਨ ਇਸਦੇ ਉਲਟ ਉਨ੍ਹਾਂ ਦਾ ਆਪਣਾ ਹਲਕਾ ਸਭ ਤੋਂ ਵੱਧ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ।
ਇਨ੍ਹਾਂ ਹਾਲਾਤਾਂ ਉਪਰ ਗੰਭੀਰ ਚਿੰਤਾ ਜਾਹਿਰ ਕਰਦੇ ਹਨ, ਵੜਿੰਗ ਨੇ ਚੇਤਾਵਨੀ ਦਿੱਤੀ ਕਿ ਜੇਕਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਘਰੇਲੂ ਖਪਤਕਾਰ ਇੰਨੀ ਮੁਸ਼ਕਲ ਵਿੱਚ ਹਨ, ਤਾਂ ਜੂਨ ਵਿੱਚ ਬਿਜਾਈ ਸ਼ੁਰੂ ਹੋਣ ‘ਤੇ ਸਥਿਤੀ ਹੋਰ ਵਿਗੜ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕ ਤਪਦੀ ਗਰਮੀ ਤੋਂ ਕੁਝ ਰਾਹਤ ਪ੍ਰਾਪਤ ਕਰ ਸਕਣ।
ਦੀਵਾਨ ਨੇ ਯਾਦ ਦਿਵਾਇਆ ਕਿ ਕਾਂਗਰਸ ਸਰਕਾਰ ਦੇ ਸਮੇਂ, ਜਦ ਵੀ ਗਰਮੀਆਂ ਵਿੱਚ ਬਿਜਲੀ ਦੀ ਕਮੀ ਆਉਂਦੀ ਸੀ, ਤਾਂ ਸਰਕਾਰ ਛੋਟੇ ਸਮੇਂ ਲਈ ਬਿਜਲੀ ਖਰੀਦ ਕੇ ਲੋਕਾਂ ਨੂੰ ਰਾਹਤ ਦਿੰਦੀ ਸੀ। ਇਸ ਸਰਕਾਰ ਨੂੰ ਲੋਕਾਂ ਦੀਆਂ ਲੋੜਾਂ ਨੂੰ ਝੂਠੇ ਸਰਪਲੱਸ ਦਾਅਵਿਆਂ ਤੋਂ ਉੱਪਰ ਰੱਖਣਾ ਸਿੱਖਣਾ ਚਾਹੀਦਾ ਹੈ।
Diwan Attacks Mann Government Claims Of Punjab Having power Surplus Exposed With Heavy Power Cuts In Ludhiana
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)