ਗੈਂਗਸਟਰ ਲਾਰੈਂਸ ਦੇ ਜੀਵਨ 'ਤੇ ਆਧਾਰਿਤ ਦਸਤਾਵੇਜ਼ੀ ਲੜੀ "ਲਾਰੈਂਸ ਆਫ਼ ਪੰਜਾਬ" ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ 'ਤੇ ਆਪਣਾ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਡਾਕੂਮੈਂਟਰੀ ਦੇ ਨਾਮ 'ਲਾਰੈਂਸ ਆਫ਼ ਪੰਜਾਬ' 'ਤੇ ਹੀ ਗ਼ਲਤ ਸੁਨੇਹਾ ਜਾ ਰਿਹਾ ਹੈ ਅਤੇ ਸਰਕਾਰਾਂ ਤੋਂ ਪੁੱਛਿਆ ਕਿ ਉਸ ਗੈਂਗਸਟਰ ਨੇ ਕਿਸ ਤਰ੍ਹਾਂ ਦੇ ਕਾਮਯਾਬੀਆਂ ਹਾਸਲ ਕੀਤੀਆਂ ਹਨ, ਜਿਵੇਂ ਕਿ ਕਦੇ ਉਨ੍ਹਾਂ ਨੇ ਕੌਮ ਲਈ ਕੋਈ ਵੱਡੀ ਪ੍ਰਾਪਤੀ ਕੀਤੀ ਹੋਵੇ।
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਮਾਮਲੇ 'ਤੇ ਇਤਰਾਜ਼ ਜਤਾਇਆ ਅਤੇ ਸਵਾਲ ਉਠਾਇਆ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਚੁੱਪ ਕਿਉਂ ਹਨ, ਜਦਕਿ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇ ਕਲਪਨਾ ਚਾਵਲਾ 'ਤੇ ਫ਼ਿਲਮ ਬਣ ਸਕਦੀ ਹੈ, ਤਾਂ ਗੈਂਗਸਟਰ ਨੂੰ ਕਿਵੇਂ ਰੋਲ ਮਾਡਲ ਬਣਾਇਆ ਜਾ ਸਕਦਾ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਸਿਆਸੀ ਆਗੂ ਇਸ ਮਾਮਲੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖ ਰਹੇ ਹਨ, ਜਿਸ ਨਾਲ ਇਹ ਡਾਕੂਮੈਂਟਰੀ ਅਤੇ ਵੈੱਬ ਸੀਰੀਜ਼ ਬਾਰੇ ਚਰਚਾ ਤੇਜ਼ ਹੋ ਗਈ ਹੈ।
Controversy Over Lawrence Of Punjab Documentary Balkaur Singh And Raja Warring Raise Strong Objections
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)