ਅੰਤਰਰਾਸ਼ਟਰੀ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਖਾਲਸਾ ਸਾਜਨਾ ਦਿਵਸ (ਵਿਸਾਖੀ) ਮਨਾਉਣ ਗਏ ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਵਾਪਸ ਪਰਤ ਆਇਆ। ਜਥੇ ਦੇ ਕੁਝ ਸ਼ਰਧਾਲੂ ਪਹਿਲਾਂ ਹੀ ਪਹੁੰਚ ਚੁੱਕੇ ਸਨ, ਜਦਕਿ ਬਾਕੀ ਮੈਂਬਰ ਵੀ ਅੱਜ ਦਿਨ ਭਰ ਵਿੱਚ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ।
ਜ਼ੀਰੋ ਲਾਈਨ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸ਼ਰਧਾਲੂਆਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਯਮਤ ਪ੍ਰਕਿਰਿਆ ਅਨੁਸਾਰ ਭਾਰਤ ਵੱਲ ਰਵਾਨਾ ਕੀਤਾ ਗਿਆ। ਇੰਟੀਗ੍ਰੇਟਿਡ ਚੈੱਕ ਪੋਸਟ ਅਟਾਰੀ ’ਤੇ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਵੱਲੋਂ ਵੀ ਵੱਡੀ ਗਿਣਤੀ ਵਿੱਚ ਕਰਮਚਾਰੀ ਤਾਇਨਾਤ ਰਹੇ, ਤਾਂ ਜੋ ਸਾਰੇ ਯਾਤਰੀਆਂ ਦੀ ਜਾਂਚ ਤੇ ਕਲੀਅਰੈਂਸ ਬਿਨਾਂ ਦੇਰੀ ਪੂਰੀ ਕੀਤੀ ਜਾ ਸਕੇ।
ਸਾਰੇ ਜ਼ਰੂਰੀ ਦਸਤਾਵੇਜ਼ੀ ਕਾਰਜ ਪੂਰੇ ਕਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਅਗਲੇ ਗੰਤਵਿਆਂ ਵੱਲ ਭੇਜਿਆ ਗਿਆ।
ਵਾਪਸ ਪਰਤੇ ਸ਼ਰਧਾਲੂਆਂ ਨੇ ਦੱਸਿਆ ਕਿ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਤਿਉਹਾਰ ਨੂੰ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਆਤਮਿਕ ਤਸੱਲੀ ਦਾ ਅਹਿਸਾਸ ਹੋਇਆ।
ਸਰਹੱਦ ’ਤੇ ਪਹੁੰਚਦੇ ਹੀ ਸ਼ਰਧਾਲੂਆਂ ਵੱਲੋਂ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰੇ ਲਗਾਏ ਗਏ, ਜਿਸ ਨਾਲ ਮਾਹੌਲ ਧਾਰਮਿਕ ਰੰਗ ਵਿੱਚ ਰੰਗ ਗਿਆ। ਇਸ ਤੋਂ ਬਾਅਦ ਸਾਰੇ ਸ਼ਰਧਾਲੂ ਆਪਣੇ-ਆਪਣੇ ਗੰਤੀ ਸਥਾਨਾਂ ਲਈ ਰਵਾਨਾ ਹੋ ਗਏ।
Sikh Pilgrims Who Had Gone To Celebrate Baisakhi Returned Through Attari Border Zero Line Echoed With Cheers
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)