"ਜੋਧਾਂ ਵਿਖੇ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ, ਨਾਜਾਇਜ਼ ਪਟਾਕੇ ਤਿਆਰ ਕਰਨ ਦਾ ਖੁਲਾਸਾ"

01/04/2026 | Public Times Bureau | Panjab

ਮੰਗਲਵਾਰ ਰਾਤ ਜੋਧਾਂ ਵਿਖੇ ਇਕ ਘਰ ਵਿੱਚ ਹੋਏ ਜ਼ਬਰਦਸਤ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਧਮਾਕੇ ਵਾਲੇ ਘਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਪਟਾਕੇ ਤਿਆਰ ਕੀਤੇ ਜਾ ਰਹੇ ਸਨ।

ਗ੍ਰਿਫ਼ਤਾਰ ਕੀਤੇ ਗਏ ਭਰਾਵਾਂ ਦੀ ਪਛਾਣ ਸਾਜਿਦ ਅਤੇ ਵਾਜਿਦ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ (UP) ਤੋਂ ਲਿਆਂਦਾ ਹੋਇਆ ਮਜ਼ਦੂਰਾਂ ਦਾ ਗਰੁੱਪ ਰੱਖਦੇ ਸਨ। ਉਹਨਾਂ ਨੂੰ ਪਹਿਲਾਂ ਲੇਬਰ ਦੇ ਕੰਮ ਦਾ ਝਾਂਸਾ ਦੇ ਕੇ ਇੱਥੇ ਲਿਆ ਗਿਆ ਸੀ, ਪਰ ਫਿਰ ਉਨ੍ਹਾਂ ਤੋਂ ਜ਼ਬਰਦਸਤੀ ਪਟਾਕੇ ਬਣਵਾਏ ਜਾ ਰਹੇ ਸਨ।

ਪੁਲਿਸ ਅਨੁਸਾਰ, ਜਾਂਚ ਦੌਰਾਨ ਘਰ ਵਿੱਚ ਨਾਜਾਇਜ਼ ਪਟਾਕੇ ਬਣਾਉਣ ਦੇ ਸਬੂਤ ਮਿਲੇ ਹਨ। ਇਲਾਕਾ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਦੋਵਾਂ ਭਰਾਵਾਂ ਦੇ ਖਿਲਾਫ ਐਕਸਪਲੋਸਿਵ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਨਾਜਾਇਜ਼ ਕਾਰੋਬਾਰ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ।

ਪੁਲਿਸ ਨੇ ਕਿਹਾ ਕਿ ਜਾਂਚ ਦਾ ਦਾਇਰਾ ਵਧਾਇਆ ਜਾ ਰਿਹਾ ਹੈ ਅਤੇ ਇਸ ਘਟਨਾ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਨ ਦੀ ਉਮੀਦ ਹੈ।

police Arrest Two Brothers In Jodhan Blast Case Illegal Firecracker Manufacturing Revealed


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App