ਸ਼੍ਰੋਮਣੀ ਅਕਾਲੀ ਦਲ 2027 ਚੋਣਾਂ ਲਈ ਪੂਰੀ ਤਰ੍ਹਾਂ ਤਿਆਰ, ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸੀ ਚੋਣੀ ਰਣਨੀਤੀ

01/04/2026 | Public Times Bureau | Panjab

ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਤਿਆਰੀਆਂ ਨੂੰ ਅਗੇ ਵਧਾਉਂਦੇ ਹੋਏ ਸਮੂਹ ਹਲਕਿਆਂ ਦੇ ਇੰਚਾਰਜ ਜਲਦੀ ਨਿਯੁਕਤ ਕਰਨ ਦਾ ਐਲਾਨ ਕਰ ਚੁੱਕੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਸੰਬੰਧੀ ਪਾਰਟੀ ਦੇ ਕਾਨਫਰੰਸ ਵਿੱਚ ਆਪਣਾ ਪੱਖ ਰੱਖਿਆ। ਇਹ ਕਾਨਫਰੰਸ ਟਾਂਡਾ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਆਗੂਆਂ ਨੇ ਹਿਸਾ ਲਿਆ।
ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੀ ਬੁਲੰਦ ਆਵਾਜ਼ ਵਿੱਚ ਕਿਹਾ ਕਿ ਅਕਾਲੀ ਦਲ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਤਿੱਖੇ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ "ਸੁਖਬੀਰ ਸਿੰਘ ਬਾਦਲ ਸਿੱਖ ਕੌਮ ਦੀ ਇਜ਼ਤ ਨਾਲ ਖੇਡ ਰਹੇ ਹਨ ਅਤੇ ਉਹ ਸਰਕਾਰ ਲਈ ਕੁਝ ਵੀ ਕਰ ਸਕਦੇ ਹਨ, ਪਰ ਉਹ ਸਿੱਖ ਕੌਮ ਦਾ ਪ੍ਰਤੀਕ ਨਹੀਂ ਬਣ ਸਕਦੇ।"
ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਨਕਾਰਾ ਕਰਦਿਆਂ ਕਿਹਾ ਕਿ ਸੂਬੇ ਦੀ ਹਾਲਤ ਹੇਠਾਂ ਜਾ ਰਹੀ ਹੈ ਅਤੇ ਮੌਜੂਦਾ ਸਰਕਾਰ ਵਾਸਤੇ ਕੋਈ ਕਾਰਜਕੁਸ਼ਲਤਾ ਨਹੀਂ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਭਲਾਈ ਲਈ ਸਹੀ ਨੀਤੀਆਂ ਬਣਾਏਗੀ ਅਤੇ ਲੋਕਾਂ ਦੀ ਹਲਾਤਾਂ ਵਿੱਚ ਸੁਧਾਰ ਕਰੇਗੀ।
ਇਸ ਮੌਕੇ 'ਤੇ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਵੀ ਆਪਣੇ ਵਿਚਾਰ ਸ਼ੇਰ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਨੂੰ ਜਿਨ੍ਹਾਂ ਤਰ੍ਹਾਂ ਨੁਕਸਾਨ ਪਹੁੰਚਾਇਆ, ਉਹ ਕਿਸੇ ਹੋਰ ਨੇ ਨਹੀਂ ਕੀਤਾ। ਜਥੇਦਾਰ ਹਰਪ੍ਰੀਤ ਸਿੰਘ ਅਤੇ ਹੋਰ ਪਾਰਟੀ ਆਗੂਆਂ ਨੂੰ ਸਨਮਾਨਿਤ ਕਰਨ ਲਈ ਕਿਰਪਾਨ ਅਤੇ ਸਿਰੋਪੇ ਭੇਟ ਕੀਤੇ ਗਏ।

Shiromani Akali Dal Is Fully Prepared For The 2027 Elections Jathedar Harpreet Singh Has Revealed The Election Strategy


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App