ਪਟਿਆਲਾ: ਜਬਰ ਜਨਾਹ ਮਾਮਲੇ ਵਿੱਚ ਗ੍ਰਿਫ਼ਤਾਰ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਸਟ੍ਰੇਲੀਆ ਜਾਣ ਲਈ ਪਹਿਲਾਂ ਨੇਪਾਲ ਦਾ ਰਸਤਾ ਅਪਣਾਇਆ ਸੀ, ਅਤੇ ਵਾਪਸੀ ਦੌਰਾਨ ਭੂਟਾਨ ਰਾਹੀਂ ਭਾਰਤ ਵਿੱਚ ਦਾਖਲ ਹੋਏ। ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਵੀਜ਼ਾ ਹੋਣ ਕਾਰਨ ਉਨ੍ਹਾਂ ਨੂੰ ਛੇ ਮਹੀਨੇ ਰੁਕਣ ਦੀ ਆਗਿਆ ਮਿਲੀ ਸੀ। ਇਸ ਦੌਰਾਨ, ਛੇ ਮਹੀਨੇ ਪੂਰੇ ਹੋਣ ਤੋਂ ਪਹਿਲਾਂ, ਪਠਾਣਮਾਜਰਾ ਨੇ ਨਿਊਜ਼ੀਲੈਂਡ ਜਾਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਉਨ੍ਹਾਂ ਨੂੰ ਐਂਟਰੀ ਨਹੀਂ ਮਿਲੀ।
ਦੂਜੇ ਪਾਸੇ, ਭਗੌੜਾ ਕਰਨ ਦੇ ਨਿਰਦੇਸ਼ਾਂ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਵਿਧਾਇਕ ਤੋਂ ਆਸਟ੍ਰੇਲੀਆ ਜਾਣ ਦਾ ਰਸਤਾ ਅਤੇ ਹਲਫਨਾਮਾ ਮੰਗਿਆ ਸੀ, ਜਿਸ ਦੀ ਸੁਣਵਾਈ 3 ਅਪ੍ਰੈਲ ਨੂੰ ਹੋਣੀ ਸੀ।
ਆਸਟ੍ਰੇਲੀਆ ਤੋਂ ਵਾਪਸੀ ਮਗਰੋਂ ਪਠਾਣਮਾਜਰਾ ਭਾਰਤ ਵਿੱਚ ਲੁਕ ਕੇ ਰਹਿਣ ਦੌਰਾਨ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਇਸ ਦੌਰਾਨ ਪੁਲਿਸ ਨੂੰ ਉਨ੍ਹਾਂ ਦਾ ਸੁਰਾਗ ਮਿਲਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਦੀ ਸੂਚਨਾ ਪੁਲਿਸ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਅਤੇ ਪਟੀਸ਼ਨ ਖਾਰਜ ਕਰ ਦਿੱਤੀ ਗਈ।
ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਵਿਧਾਇਕ ਨੂੰ ਵਿਦੇਸ਼ ਭੇਜਣ ਅਤੇ ਵਾਪਸੀ ਦੌਰਾਨ ਮਦਦ ਕਰਨ ਵਾਲੇ ਬਲਜਿੰਦਰ ਸਿੰਘ ਵਾਸੀ ਨੰਦਗੜ੍ਹ ਅਤੇ ਪ੍ਰਾਪਰਟੀ ਡੀਲਰ ਗੁਰਪਾਲ ਸਿੰਘ ਵਾਸੀ ਭਿਤਰਵਾਰ, ਜ਼ਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਹਾਲੇ ਵੀ ਉਹਨਾਂ ਲੋਕਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੇ ਆਸਟ੍ਰੇਲੀਆ ਯਾਤਰਾ ਅਤੇ ਵਾਪਸੀ ਦੌਰਾਨ ਮਦਦ ਕੀਤੀ।
ਇਹ ਘਟਨਾ 2 ਸਤੰਬਰ ਨੂੰ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਅਗਲੇ ਦਿਨ ਕਰਨਾਲ ਵਿੱਚ ਹੋਈ ਛਾਪੇਮਾਰੀ ਤੋਂ ਬਾਅਦ ਸ਼ੁਰੂ ਹੋਈ ਸੀ। ਵਿਧਾਇਕ ਨੇ ਸੜਕ ਰਾਹੀਂ ਨੇਪਾਲ ਦਾਖਲ ਹੋ ਕੇ ਕਾਠਮੰਡੂ ਜਾ ਕੇ ਆਸਟ੍ਰੇਲੀਆ ਲਈ ਯਾਤਰਾ ਕੀਤੀ ਅਤੇ ਛੇ ਮਹੀਨੇ ਮਗਰੋਂ ਮੁੜ ਭੂਟਾਨ ਰਾਹੀਂ ਭਾਰਤ ਵਾਪਸ ਆਏ।
Sanaur Mla Harmeet Pathanmajra Arrested Case Of Disobeying Supreme Court Order On Return To India
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)