ਜਗਰਾਓਂ ਪਿੰਡ ਕੋਠੇ ਪੋਨਾ ਵਿੱਚ ਬੀਤੀ ਰਾਤ ਮੁੱਖ ਮੰਤਰੀ ਤੀਰਥ ਯਾਤਰਾ ਬੱਸ ’ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਦੇ ਹੋਏ ਕੰਡਕਟਰ ’ਤੇ ਚਾਕੂ ਨਾਲ ਵਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਅਗਲੇ ਦਿਨ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਣੀ ਸੀ। ਬੱਸ ਪਿੰਡ ਵਿੱਚ ਖੜੀ ਸੀ ਅਤੇ ਉਸ ਵੇਲੇ ਕੰਡਕਟਰ ਅਕੇਲਾ ਮੌਜੂਦ ਸੀ, ਜਦਕਿ ਡਰਾਈਵਰ ਅਤੇ ਇੰਚਾਰਜ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ।
ਇਸ ਦੌਰਾਨ ਤਿੰਨ ਵਿਅਕਤੀ ਬੱਸ ਵਿੱਚ ਆਏ ਅਤੇ ਲਲਕਾਰਿਆਂ ਨਾਲ ਕੰਡਕਟਰ ਨੂੰ ਧਮਕਾਉਂਦੇ ਹੋਏ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕੰਡਕਟਰ ਬਚ ਗਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਬੱਸ ’ਤੇ ਲੱਗੇ ਮੁੱਖ ਮੰਤਰੀ ਦੀ ਤਸਵੀਰ ਅਤੇ ਯੋਜਨਾ ਨਾਲ ਸੰਬੰਧਿਤ ਫਲੈਕਸ ਫਾੜ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ।
ਥਾਣਾ ਸਦਰ ਜਗਰਾਓਂ ਦੇ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗੁਰਵਿੰਦਰ ਸਿੰਘ ਵਾਸੀ ਕੋਠੇ ਪੋਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਸਾਥੀ ਚਮਕੌਰ ਸਿੰਘ ਅਤੇ ਜੱਗੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Attack On Pilgrimage Bus In Jagraon Conductor Escapes Injury One Arrested By Police
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)