ਸਮਾਜ ਵਿਰੋਧੀ ਅੰਸਰਾਂ ਵਿਰੁੱਧ ਵੱਡੀ ਮੁਹਿੰਮ ਤਹਿਤ, ਬਟਾਲਾ ਪੁਲਿਸ ਨੇ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਦੋ ਵੱਡੀਆਂ ਘਟਨਾਵਾਂ ਨੂੰ ਹੱਲ ਕੀਤਾ। ਐਸਐਸਪੀ ਬਟਾਲਾ ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ, ਸੀਆਈਏ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਅਤੇ ਥਾਣਾ ਘੁਮਾਨ ਮੁਖੀ ਐਸਆਈ ਹਰਜਿੰਦਰ ਸਿੰਘ ਨੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਮਨਦੀਪ ਸਿੰਘ ਮਧਰਾ ਅਤੇ ਸਹਿਜਦੀਪ ਸਿੰਘ ਵਾਸੀ ਭੱਟੀਵਾਲ ਨੂੰ ਫੜਿਆ।
ਡੀਐਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਇਹ ਕਾਰਵਾਈ ਮਨੂ ਅਗਵਾਨ ਅਤੇ ਮਨਜਿੰਦਰ ਬਿੱਲਾ ਦਕੋਹਾ ਵੱਲੋਂ 50 ਲੱਖ ਦੀ ਫਿਰੌਤੀ ਮੰਗਣ ਅਤੇ 20 ਜੁਲਾਈ 2025 ਨੂੰ ਰੁਪਿੰਦਰ ਸਿੰਘ ਉਰਫ ਰੋਮੀ ਦੇ ਘਰ ਅੱਗੇ ਗੋਲੀਆਂ ਚਲਾਉਣ ਨਾਲ ਸੰਬੰਧਤ ਸੀ। ਫੜੇ ਗਏ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ ਜਿੰਦਾਂ ਕਾਰਤੂਸ ਬਰਾਮਦ ਕੀਤੇ ਗਏ।
ਇਸੇ ਕਾਰਵਾਈ ਦੌਰਾਨ, ਪੁਲਿਸ ਨੇ 2024 ਦੇ ਪੁਰਾਣੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਯਾਦਵਿੰਦਰ ਸਿੰਘ ਯਾਦੀ ਨੂੰ ਵੀ ਕਾਬੂ ਕੀਤਾ। ਮਾਮਲੇ ਵਿੱਚ ਪਤਾ ਲੱਗਾ ਕਿ ਯਾਦਵਿੰਦਰ ਸਿੰਘ ਨੇ ਜਮੀਨ ਦੇ ਲਾਲਚ ਚ ਆਪਣੇ ਨਸ਼ਾ ਕਰਨ ਵਾਲੇ ਛੋਟੇ ਭਰਾ ਰਣਜੀਤ ਸਿੰਘ ਦੀ ਹੱਤਿਆ ਕਰਕੇ ਉਸ ਦੀ ਲਾਸ਼ ਦਰਿਆ ਵਿੱਚ ਸੁੱਟ ਦਿੱਤੀ ਸੀ।
ਡੀਐਸਪੀ ਹਰੀਸ਼ ਬਹਿਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਇੰਚਾਰਜ ਸੁਖਰਾਜ ਸਿੰਘ, ਸਬ ਇੰਸਪੈਕਟਰ ਗਗਨਦੀਪ ਸਿੰਘ, ਸਬ ਇੰਸਪੈਕਟਰ ਹਰਜਿੰਦਰ ਸਿੰਘ, ਅਤੇ ਏਐਸਆਈ ਸਰਵਣ ਸਿੰਘ ਇਸ ਕਾਰਵਾਈ ਦੌਰਾਨ ਮੌਜੂਦ ਸਨ।
Batala Police Solved Both Incidents By Arresting The Armed Accused
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)