ਪੰਜਾਬੀ ਦੇ ਪ੍ਰਸਿੱਧ ਕਵੀ ਨਵਰਾਹੀ ਘੁਗਿਆਣਵੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ, ਜਿਸ ਨਾਲ ਸਾਹਿਤ ਜਗਤ ਵਿੱਚ ਡੂੰਘਾ ਦੁੱਖ ਛਾ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ 3 ਵਜੇ ਡੋਗਰ ਬਸਤੀ ਵਾਲੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। 11 ਅਗਸਤ 1937 ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਘੁਗਿਆਣਾ ਵਿੱਚ ਮੇਹਰ ਸਿੰਘ ਬਰਾੜ ਅਤੇ ਕਰਤਾਰ ਕੌਰ ਦੇ ਘਰ ਜਨਮੇ ਕਵੀ ਦਾ ਅਸਲੀ ਨਾਮ ਫੌਜਾ ਸਿੰਘ ਬਰਾੜ ਸੀ। ਸਾਹਿਤਕ ਦੁਨੀਆ ਵਿੱਚ ਉਹ ‘ਨਵਰਾਹੀ ਘੁਗਿਆਣਵੀ’ ਦੇ ਨਾਮ ਨਾਲ ਪ੍ਰਸਿੱਧ ਹੋਏ।
ਉਨ੍ਹਾਂ ਨੇ ਪ੍ਰਾਇਮਰੀ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ ਅਤੇ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਸਾਹਿਤਕ ਸਰਗਰਮੀਆਂ ਵਿੱਚ ਹਮੇਸ਼ਾ ਅਗੇਅੜ ਰਹੇ ਨਵਰਾਹੀ ਘੁਗਿਆਣਵੀ ਸਾਹਿਤ ਸਭਾ ਫਰੀਦਕੋਟ ਦੇ ਸਥਾਪਕ ਮੈਂਬਰਾਂ ਵਿੱਚ ਸ਼ਾਮਲ ਸਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਲੰਮੇ ਸਮੇਂ ਤੱਕ ਜੁੜੇ ਰਹੇ। ਉਨ੍ਹਾਂ ਦੀ ਪਹਿਲੀ ਰਚਨਾ 1956 ਵਿੱਚ ਦਿੱਲੀ ਤੋਂ ਪ੍ਰਕਾਸ਼ਿਤ ਪੱਤਰਿਕਾ ‘ਸੈਨਿਕ ਸਮਾਚਾਰ’ ਵਿੱਚ ਛਪੀ। 1971 ਵਿੱਚ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਘਾਲਣਾ’ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ‘ਥਲਾਂ ਦੀ ਰੇਤ’, ‘ਅੰਬੀਆਂ’, ‘ਛਹਿਬਰ’ ਅਤੇ ‘ਮਾਹੌਲ’ ਵਰਗੀਆਂ ਕਿਤਾਬਾਂ ਰਾਹੀਂ ਉਨ੍ਹਾਂ ਨੇ ਕਾਵਿ, ਗੀਤ, ਗ਼ਜ਼ਲ, ਰੁਬਾਈ ਅਤੇ ਵਿਅੰਗ ਕਥਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਬਾਲ ਸਾਹਿਤ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਵਿਸ਼ੇਸ਼ ਰਹੀ।
ਚੰਡੀਗੜ੍ਹ ਤੋਂ ਪ੍ਰਕਾਸ਼ਿਤ ਮਾਸਿਕ ਪੱਤਰ ‘ਜੀਵਨ ਪਰੀਤੀ’ ਵਿੱਚ ਉਹ 1978 ਤੋਂ 1991 ਤੱਕ ਕਵਿਤਾ ਵਿਭਾਗ ਦੇ ਆਨਰੇਰੀ ਸੰਪਾਦਕ ਰਹੇ। 2003 ਵਿੱਚ ਆਪਣੇ ਪਿੰਡ ਵਿੱਚ ਬਰਾੜ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਉਨ੍ਹਾਂ ਨੇ ਪਾਠਕਾਂ ਨੂੰ ਸਾਹਿਤ ਨਾਲ ਜੋੜਨ ਦਾ ਉਪਰਾਲਾ ਕੀਤਾ। ਸਾਲ 2023 ਵਿੱਚ ਉਨ੍ਹਾਂ ਨੂੰ ਰੁਬਾਈ ਰਚਨਾ ਲਈ ਬਿਸਮਿਲ ਫਰੀਦਕੋਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਨੂੰ ਅਪੂਰਣੀਯ ਘਾਟਾ ਪਿਆ ਹੈ।
Navrahi Ghugyanvi Passes Away Big Blow To Punjabi Literature Last Rites To Be Performed In Faridkot Today
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)