ਮੋਗਾ ਫਾਇਰਿੰਗ ਕਾਂਡ ਦਾ ਪਰਦਾਫਾਸ਼: ਸਰਪੰਚ ਸਮੇਤ 4 ਗ੍ਰਿਫਤਾਰ, ਵਿਦੇਸ਼ੀ ਗੈਂਗਸਟਰ ਦੇ ਹੁਕਮਾਂ ‘ਤੇ ਰਚੀ ਗਈ ਸਾਜ਼ਿਸ਼

15/02/2026 | Public Times Bureau | Panjab

ਮੋਗਾ ਦੇ ਜੀਰਾ ਰੋਡ ‘ਤੇ ਸ਼ੈੱਲਰ ਵਿੱਚ ਖਾਣਾ ਖਾ ਰਹੇ ਪਰਵਾਸੀ ਮਜ਼ਦੂਰਾਂ ‘ਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਦੌਰਾਨ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਫ਼ਰੀਦਕੋਟ ਰੈਫ਼ਰ ਕੀਤਾ ਗਿਆ।
ਪੁਲਿਸ ਜਾਂਚ ਦੌਰਾਨ ਪਤਾ ਲਗਾ ਕਿ ਇਹ ਘਟਨਾ ਵਿਦੇਸ਼ੀ ਗੈਂਗਸਟਰ ਦੇ ਹੁਕਮ ‘ਤੇ ਹੋਈ ਸੀ। ਮੁਲਜ਼ਮਾਂ ਨੇ ਪੁਲਿਸ ‘ਤੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਜੋਬਨਪ੍ਰੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਨੂੰ ਗੋਲੀ ਲੱਗੀ ਅਤੇ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਚਾਰ ਖਾਲੀ ਕਾਰਤੂਸ ਬਰਾਮਦ ਹੋਏ। ਇੱਕ ਮੁਲਜ਼ਮ ਸ਼ਾਹਵੀਰ ਸਿੰਘ ਹਾਲੇ ਫਰਾਰ ਹੈ।
ਸਦਰ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਹਮਲੇ ਦੇ ਪਿੱਛੇ ਸਰਪੰਚ ਲਖਵਿੰਦਰ ਸਿੰਘ ਅਤੇ ਸੁਖਵੀਰ ਸਿੰਘ ਦਾ ਹੱਥ ਸੀ, ਜਿਨ੍ਹਾਂ ਨੇ ਸ਼ੂਟਰਾਂ ਨੂੰ ਨਾਜਾਇਜ਼ ਪਿਸਤੌਲ ਮੁਹੱਈਆ ਕਰਵਾਈਆਂ। ਦੋਵਾਂ ਖਿਲਾਫ਼ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਡਿਊਟੀ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕੀਤਾ, ਜਿੱਥੋਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ।

Moga Firing Incident Exposed 4 Arrested Including Sarpanch Conspiracy Hatched On Orders Of Foreign Gangster


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App