ਐਤਵਾਰ ਨੂੰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਬਟਾਲਾ ਦੇ ਪਿੰਡ ਗਿੱਲਾਂਵਾਲੀ ਦੇ ਨੇੜੇ ਟ੍ਰੈਫਿਕ ਡਾਇਵਰਟ ਹੋਣ ਕਾਰਨ ਦਰਜਨ ਦੇ ਕਰੀਬ ਵਾਹਨ ਆਪਸ ‘ਚ ਟਕਰਾਏ। ਹਾਦਸੇ ਦੌਰਾਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ, ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਇਸ ਟੱਕਰ ਵਿੱਚ ਦੋ ਫੌਜੀ ਵਾਹਨ ਵੀ ਨੁਕਸਾਨੇ ਹੋ ਗਏ। ਮੁਢਲੀ ਜਾਣਕਾਰੀ ਅਨੁਸਾਰ, ਹਾਦਸਾ ਬੱਜਰੀ ਨਾਲ ਭਰੇ ਟਿੱਪਰ ਦੇ ਪਲਟਣ ਕਾਰਨ ਆਇਆ ਸੀ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ। ਟ੍ਰੈਫਿਕ ਜਾਮ ਤੋਂ ਬਚਣ ਲਈ ਲੋਕ ਦੂਜੇ ਰਾਹਾਂ ‘ਤੇ ਡਾਇਵਰਟ ਹੋਏ, ਜਿਥੇ ਧੁੰਦ ਕਾਰਨ ਹੋਰ ਵਾਹਨ ਆਪਸ ‘ਚ ਟਕਰੇ।
ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਆਸ-ਪਾਸ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਜ਼ਖ਼ਮੀਆਂ ਦੀ ਪੂਰੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
Dozens Of Vehicles Collide On National Highway Causing Major Financial Loss But No Loss Of Life
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)