ਕਰਨਾਟਕ ਦਾ ਰਹਿਣ ਵਾਲਾ ਸਾਕੇਤ ਸ਼੍ਰੀਨਿਵਾਸਈਆ, ਜੋ ਬਰਕਲੇ ਵਿੱਚ ਕੈਮੀਕਲ ਅਤੇ ਬਾਇਓਮੋਲੀਕਿਊਲਰ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ, 9 ਫਰਵਰੀ ਨੂੰ ਲਾਪਤਾ ਹੋ ਗਿਆ ਸੀ। ਹੁਣ ਪੁਲਿਸ ਨੇ ਉਸ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ।
ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਸਾਕੇਤ ਨੂੰ ਆਖਰੀ ਵਾਰ ਯੂਨੀਵਰਸਿਟੀ ਕੈਂਪਸ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਦੇਖਿਆ ਗਿਆ ਸੀ। ਉਸ ਦੀ ਭਾਲ ਲਈ ਸ਼ਹਿਰ ਭਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਉਸ ਦਾ ਪਾਸਪੋਰਟ ਅਤੇ ਲੈਪਟਾਪ ਵਾਲਾ ਬੈਗ ਟਿਲਡੇਨ ਰੀਜਨਲ ਪਾਰਕ ਦੇ ਨੇੜੇ ਇੱਕ ਘਰ ਬਾਹਰੋਂ ਮਿਲਿਆ।
ਭਾਰਤੀ ਭਾਈਚਾਰੇ ਨੇ ਵੀ ਆਨਲਾਈਨ ਅਤੇ ਸਥਾਨਕ ਪੱਧਰ ‘ਤੇ ਵੱਡੀ ਗਿਣਤੀ ਵਿੱਚ ਖੋਜ ਮੁਹਿੰਮ ਵਿੱਚ ਹਿੱਸਾ ਲਿਆ। ਅਖੀਰਕਾਰ ਸਾਕੇਤ ਦੀ ਲਾਸ਼ ਸੈਨ ਫਰਾਂਸਿਸਕੋ ਵਿੱਚੋਂ ਬਰਾਮਦ ਹੋਈ।
Indian Youth Dies After Missing For 6 Days In California Body To Be Sent To India Soon
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)