ਫਿਰੋਜ਼ਪੁਰ ਰੋਡ ‘ਤੇ ਪੁਲ ਨਾਲ ਟਕਰਾਇਆ ਕਣਕ ਭਰਿਆ ਟਰੱਕ, ਬੋਰੀਆਂ ਡਿੱਗਣ ਨਾਲ ਤਿੰਨ ਵਾਹਨ ਨੁਕਸਾਨੀ

15/02/2026 | Public Times Bureau | Panjab

ਐਤਵਾਰ ਨੂੰ ਫਿਰੋਜ਼ਪੁਰ ਰੋਡ ਤੋਂ ਸ਼ਹਿਰ ਵੱਲ ਆ ਰਿਹਾ ਕਣਕ ਨਾਲ ਭਰਿਆ ਪੁਲ ਨਾਲ ਜਾ ਟਕਰਾਇਆ। ਟਰੱਕ ਦੀ ਰਫ਼ਤਾਰ ਕਾਫੀ ਸੀ ਜਿਸ ਕਰਕੇ ਭਾਰਤ ਨਗਰ ਚੌਂਕ ਉੱਪਰ ਪੁਲ ਦੀ ਕੰਧ ਨਾਲ ਟਕਰਾ ਗਿਆ। ਸੰਤੁਲਨ ਵਿਗੜਨ ਕਾਰਨ ਟੱਰਕ ਟੇਢਾ ਹੋਗਿਆ ਅਤੇ ਕਣਕ ਦੀਆਂ ਬੋਰੀਆਂ ਸੜਕ ‘ਤੇ ਡਿੱਗਣ ਲੱਗ ਗਈਆਂ।
ਪੁਲ ਦੇ ਥੱਲੇ ਲੰਘ ਰਹੇ ਵਾਹਨ ਅਚਾਨਕ ਡਿੱਗਦੀਆਂ ਬੋਰੀਆਂ ਦੀ ਲਪੇਟ ਵਿੱਚ ਆ ਗਏ। ਸੂਤਰਾਂ ਅਨੁਸਾਰ ਇਸ ਘਟਨਾ ਵਿੱਚ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਨੂੰ ਨੁਕਸਾਨ ਪਹੁੰਚਿਆ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਸਵੇਰੇ ਲਗਭਗ 8 ਵਜੇ ਵਾਪਰੇ ਇਸ ਹਾਦਸੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਅਤੇ ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਟਰੱਕ ਨੂੰ ਪੁਲ ਤੋਂ ਹਟਾਉਣ ਅਤੇ ਆਵਾਜਾਈ ਸੁਚਾਰੂ ਕਰਨ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ।

A Truck Loaded With Wheat Collided With A Bridge On Ferozepur Road Three Vehicles Were Damaged Due To Falling Sacks


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App