ਬੈਂਗਲੁਰੂ ਵਿੱਚ ਕਰਨਾਟਕ ਫ਼ਿਲਮ ਚੈਂਬਰ ਆਫ ਕਾਮਰਸ ਦੀ ਮੀਟਿੰਗ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਭਾਰਤੀ ਫ਼ਿਲਮ ਨਿਰਦੇਸ਼ਕ, ਅਦਾਕਾਰ ਅਤੇ ਲੇਖਕ ਜੋ ਸਾਈਮਨ ਦੀ 13 ਫਰਵਰੀ 2026 ਨੂੰ ਮੌਤ ਹੋ ਗਈ। ਮੌਕੇ 'ਤੇ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਸ਼ੁੱਕਰਵਾਰ ਸ਼ਾਮ 4:30 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕੀਤਾ।
ਚਸ਼ਮਦੀਦਾਂ ਅਨੁਸਾਰ, 80 ਸਾਲਾ ਜੋ ਸਾਈਮਨ ਮੀਟਿੰਗ ਵਿੱਚ ਉਤਸ਼ਾਹ ਨਾਲ ਆਪਣੇ ਸੁਝਾਅ ਦੇ ਰਹੇ ਸਨ। ਹਾਲ ਤੋਂ ਬਾਹਰ ਨਿਕਲਣ ਤੋਂ ਕੁਝ ਮਿੰਟ ਬਾਅਦ ਉਹ ਇੱਕ ਕੁਰਸੀ 'ਤੇ ਬੈਠੇ ਅਤੇ ਅਚਾਨਕ ਹੇਠਾਂ ਡਿੱਗ ਗਏ। ਮੌਤ ਦਾ ਕਾਰਨ ਗੰਭੀਰ ਕਾਰਡੀਅਕ ਅਰੈਸਟ ਸੀ।
ਜੋ ਸਾਈਮਨ ਕਰਨਾਟਕ ਦੇ ਮਾਂਡਿਆ ਸ਼ਹਿਰ ਦੇ ਰਹਿਣ ਵਾਲੇ ਸਨ। ਆਪਣੇ ਕੈਰੀਅਰ ਵਿੱਚ ਉਨ੍ਹਾਂ ਨੇ 100 ਤੋਂ ਵੱਧ ਪ੍ਰੋਜੈਕਟਾਂ ਵਿੱਚ ਕੰਮ ਕੀਤਾ ਅਤੇ ਨਿਰਦੇਸ਼ਕ ਵਜੋਂ ਲਗਭਗ 30 ਫ਼ਿਲਮਾਂ ਬਣਾਈਆਂ। ਉਨ੍ਹਾਂ ਦੀਆਂ ਪ੍ਰਸਿੱਧ ਫ਼ਿਲਮਾਂ ਵਿੱਚ ਵਾਂਟੇਡ (1993), ਮਿਸਟਰ ਵਾਸੂ (1995), ਰਵੀਵਰਮਾ (1992) ਅਤੇ ਸਨੇਹਦਾ ਕਡਲੱਲੀ (1992) ਸ਼ਾਮਿਲ ਹਨ। ਜੋ ਸਾਈਮਨ 'ਕੰਨੜ ਫ਼ਿਲਮ ਡਾਇਰੈਕਟਰਜ਼ ਐਸੋਸੀਏਸ਼ਨ' (KANFIDA) ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ। ਉਨ੍ਹਾਂ ਦੀ ਆਖ਼ਰੀ ਫ਼ਿਲਮ ਸਾਲ 2019 ਵਿੱਚ ਰਿਲੀਜ਼ ਹੋਈ ਪਯਾਨਾ ਸੀ।
Veteran Filmmaker Joe Simon Suddenly Collapses During A Meeting Industry Mourns
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)