ਮਲੋਟ ਦੇ ਗੁਰਦੁਆਰਾ ਭਾਈ ਜਗਤਾ ਜੀ ਵਿੱਚ ਸ਼ੁੱਕਰਵਾਰ ਨੂੰ ਦੋ ਧਿਰਾਂ ਵਿਚਾਲੇ ਪ੍ਰਧਾਨਗੀ ਨੂੰ ਲੈ ਕੇ ਤੀਬਰ ਵਿਵਾਦ ਹੋ ਗਿਆ। ਦੋਵੇਂ ਧਿਰਾਂ ਵਿੱਚ ਹੱਥੋਪਾਈ ਹੋਈ ਅਤੇ ਪੱਗਾਂ ਉਛਲੀਆਂ। ਘਟਨਾ ਵਿੱਚ ਕੁਝ ਲੋਕ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਮਲੋਟ ਵਿੱਚ ਇਲਾਜਧਾਰਤ ਹਨ।
ਜਤਿੰਦਰ ਸਿੰਘ (ਵਾਸੀ ਏਕਤਾ ਨਗਰ) ਨੇ ਦੱਸਿਆ ਕਿ ਮਹੰਤ ਬਾਬਾ ਤੀਰਥ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗੋਨਿਆਣਾ ਮੰਡੀ ਵਿੱਚ ਹੋਣ ਵਾਲੇ ਧਾਰਮਿਕ ਸਮਾਗਮ ਲਈ ਸੰਗਤ ਨੂੰ ਬੱਸ ਰਾਹੀਂ ਲਿਜਾਣ ਲਈ ਬੱਸ ਕਿਰਾਏ ’ਤੇ ਲਈ ਗਈ ਸੀ। ਪਰ ਮੌਜੂਦਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੁਲਸਾ ਸਿੰਘ ਦੇ ਬੇਟੇ ਹਰਦੀਪ ਸਿੰਘ ਦੀਪਾ ਨੇ ਆਪਣੀ ਕਾਰ ਬੱਸ ਅੱਗੇ ਰੱਖ ਕੇ ਸਵਾਰੀਆਂ ਨੂੰ ਚੜ੍ਹਨ ਤੋਂ ਰੋਕਿਆ। ਜਤਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ।
ਦੂਜੇ ਪਾਸੇ ਹਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਜਤਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਸੰਗਤ ਲਈ ਬੱਸ ਬੁੱਕ ਕੀਤੀ, ਪਰ ਕੁਝ ਗਲਤ ਸਵਾਰੀਆਂ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੀਆਂ, ਜਿਸ ‘ਤੇ ਹਥਿਆਰਾਂ ਸਮੇਤ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਹਰਦੀਪ ਸਿੰਘ ਨੇ ਕਿਹਾ ਕਿ ਉਸਦੇ ਪਿਤਾ 12 ਸਾਲਾਂ ਤੋਂ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸੰਗਤ ਨੇ ਖੁਦ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸੇਵਾ ਜਾਰੀ ਰੱਖਣ ਲਈ ਕਿਹਾ ਸੀ।
ਇਲਾਕੇ ਵਿੱਚ ਦੋ ਧਿਰਾਂ ਵਿੱਚ ਚੱਲ ਰਹੇ ਪ੍ਰਧਾਨਗੀ ਵਿਵਾਦ ਨੇ ਸੰਗਤ ਅਤੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
Two Factions Clash Over The Presidency Of Gurdwara Bhai Jagta Ji Turbans Thrown Accusations Of Attacking Each Other
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)