ਤਾਜਪੁਰ ਪਿੰਡ ‘ਚ ਘਰ ਤੇ ਗੋਲੀਬਾਰੀ ਦੀ ਦਹਿਸ਼ਤ, ਪਠਾਨਕੋਟ ਪੁਲਿਸ ਹਮਲਾਵਰਾਂ ਦੀ ਖੋਜ ਕਰ ਰਹੀ

06/01/2026 | Public Times Bureau | Panjab

ਪਠਾਨਕੋਟ ਦੇ ਤਾਜਪੁਰ ਪਿੰਡ ਵਿੱਚ ਸੋਮਵਾਰ ਰਾਤ ਕਰੀਬ 11:30 ਵਜੇ ਕੁਝ ਨੌਜਵਾਨਾਂ ਵੱਲੋਂ ਇਕ ਘਰ 'ਤੇ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ਤੇ ਪਿੰਡ ਦੇ ਸਰਪੰਚ ਨੇ ਏਅਰਫੋਰਸ ਦੇ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਥਾਣਾ ਮੁਖੀ ਅਤੇ ਐਸਪੀ ਮਨੋਜ ਠਾਕੁਰ ਘਟਨਾ ਸਥਾਨ ‘ਤੇ ਪਹੁੰਚੇ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਐਸਪੀ ਮਨੋਜ ਠਾਕੁਰ ਨੇ ਮੌਕੇ ‘ਤੇ ਜਾਂਚ ਦੌਰਾਨ ਕਿਹਾ ਕਿ ਗੋਲੀਬਾਰੀ ਦੇ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋ ਸਕੇ। ਪੁਲਿਸ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਲਾਕੇ ਦੇ ਲੋਕ ਅਤੇ ਸਥਾਨਕ ਸਰਪੰਚ ਘਟਨਾ ਨੂੰ ਲੈ ਕੇ ਚਿੰਤਿਤ ਹਨ ਅਤੇ ਸੁਰੱਖਿਆ ਵਧਾਉਣ ਲਈ ਕਦਮ ਚੁੱਕ ਰਹੇ ਹਨ।

Terror Of Firing At House In Tajpur Village Pathankot Police Searching For Attackers


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App