ਕੈਬ ਚਾਲਕ ਨੇ ਕੁੜੀ ਨਾਲ ਕੀਤੀ ਬਦਸਲੂਕੀ, ਅਸ਼ਲੀਲ ਗੀਤਾਂ ਦਾ ਵਿਰੋਧ ਕਰਨ ’ਤੇ ਸੁੰਨੀ ਸੜਕ ’ਤੇ ਛੱਡ ਕੇ ਭਜਿਆ

29/10/2025 | Public Times Bureau | Panjab

ਮੋਹਾਲੀ ਤੋਂ ਚੰਡੀਗੜ੍ਹ ਜਾ ਰਹੀ ਇੱਕ ਆਰਕੀਟੈਕਟ ਕੁੜੀ ਨਾਲ ਕੈਬ ਚਾਲਕ ਵੱਲੋਂ ਕੀਤੀ ਗਈ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਲੈ ਕੇ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਅੱਜ ਐਸਐਸਪੀ ਨਾਲ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ, ਪੀੜਤ ਕੁੜੀ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-8 ਵਿੱਚ ਆਰਕੀਟੈਕਚਰ ਦੀ ਟ੍ਰੇਨਿੰਗ ਕਰ ਰਹੀ ਹੈ। ਸੋਮਵਾਰ ਸ਼ਾਮ ਕਰੀਬ 6 ਵਜੇ ਉਸਨੇ ਆਪਣੇ ਚੰਡੀਗੜ੍ਹ ਸਥਿਤ ਘਰ ਜਾਣ ਲਈ ਊਬਰ ਕੈਬ ਬੁੱਕ ਕੀਤੀ। ਕੈਬ ਚਾਲਕ ਬਲਦੀਪ ਨੇ ਉਸਨੂੰ ਕਾਰ 'ਚ ਬਿਠਾਇਆ, ਪਰ ਕੁਝ ਦੂਰੀ ਤੈਅ ਕਰਨ ਤੋਂ ਬਾਅਦ ਉਸਨੇ ਅਸ਼ਲੀਲ ਗੀਤ ਚਲਾਉਣ ਸ਼ੁਰੂ ਕਰ ਦਿੱਤੇ। ਜਦੋਂ ਕੁੜੀ ਨੇ ਇਸਦਾ ਵਿਰੋਧ ਕੀਤਾ ਤਾਂ ਚਾਲਕ ਨਾਲ ਉਸਦੀ ਤਕਰਾਰ ਹੋ ਗਈ।

ਕੁੜੀ ਨੇ ਸਥਿਤੀ ਨੂੰ ਦੇਖਦਿਆਂ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ। ਪਰਿਵਾਰਕ ਮੈਂਬਰਾਂ ਨੇ ਉਸਨੂੰ ਵੀਡੀਓ ਕਾਲ ਕਰਨ ਲਈ ਕਿਹਾ ਤਾਂ ਜੋ ਉਹ ਹਾਲਾਤ ਦੇਖ ਸਕਣ। ਜਿਵੇਂ ਹੀ ਕੁੜੀ ਨੇ ਵੀਡੀਓ ਕਾਲ ਸ਼ੁਰੂ ਕੀਤੀ, ਚਾਲਕ ਨੇ ਉਸਨੂੰ ਸੁੰਨੀ ਏਅਰਪੋਰਟ ਰੋਡ ‘ਤੇ ਉਤਾਰ ਦਿੱਤਾ ਅਤੇ ਥਾਂ ਤੋਂ ਫਰਾਰ ਹੋ ਗਿਆ।

ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਵਿੱਚ ਮਹਿਲਾ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਦੋ ਦਿਨ ਪਹਿਲਾਂ ਹੋਈ ਰਿਹਾਇਸ਼ੀ ਭਲਾਈ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਸੀ। ਲੋਕਾਂ ਨੇ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਚਲਣ ਵਾਲੀਆਂ ਔਨਲਾਈਨ ਕੈਬ ਸੇਵਾਵਾਂ ਵਿੱਚ ਮਹਿਲਾ ਡਰਾਈਵਰਾਂ ਦੀ ਨਿਯੁਕਤੀ ਕੀਤੀ ਜਾਵੇ, ਤਾਂ ਜੋ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ ਯਾਤਰਾ ਦਾ ਮਾਹੌਲ ਮਿਲ ਸਕੇ।

Cab Driver Misbehaved With Girl Left Her On The Road And Fled After She Protested Against Obscene Songs


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App