ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ 'ਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਏਜੰਸੀ ਨੇ 36 ਕਿਲੋ ਅਫੀਮ ਦੀ ਤਸਕਰੀ ਦੇ ਪੁਰਾਣੇ ਮਾਮਲੇ 'ਚ 10 ਸਾਲ ਤੋਂ ਫਰਾਰ ਚੱਲ ਰਹੇ ਦੋਸ਼ੀ ਅਤੇ ਮਸ਼ਹੂਰ ਪੰਜਾਬੀ ਗਾਇਕ ਜਗੀਰ ਸਿੰਘ ਉਰਫ਼ ਬਾਜ਼ ਸਰਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਰਿਆਣਾ ਦੇ ਸਿਰਸਾ ਨਾਲ ਸੰਬੰਧਤ ਜਗੀਰ ਸਿੰਘ, ਜਿਸ ਨੂੰ ‘ਬਾਜ਼’ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, 2016 ਵਿੱਚ ਇੱਕ ਡਰੱਗਜ਼ ਮਾਮਲੇ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਉਸ ਵਕਤ ਉਸ ਦੇ ਖਿਲਾਫ 36 ਕਿਲੋ 150 ਗ੍ਰਾਮ ਅਫੀਮ ਦੀ ਤਸਕਰੀ ਦਾ ਕੇਸ ਦਰਜ ਹੋਇਆ ਸੀ। ਭੱਜਣ ਤੋਂ ਬਾਅਦ ਜਗੀਰ ਸਿੰਘ ਨੇ ਆਪਣਾ ਨਾਂਅ ਅਤੇ ਪਛਾਣ ਬਦਲ ਕੇ ਸੋਸ਼ਲ ਮੀਡੀਆ 'ਤੇ ਇੱਕ ਗਾਇਕ ਵਜੋਂ ਨਵੀਂ ਸ਼ੁਰੂਆਤ ਕੀਤੀ। ਉਸਨੇ ਵੱਖ-ਵੱਖ ਨਾਵਾਂ ਨਾਲ ਗਾਣੇ ਬਣਾਕੇ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕੀਤੇ। ਉਸਦੇ ਗਾਣਿਆਂ ਨੂੰ ਲੱਖਾਂ ਲੋਕਾਂ ਨੇ ਵੇਖਿਆ ਤੇ ਸੁਣਿਆ, ਜਿਸ ਨਾਲ ਉਹ ਇੱਕ ਲੋਕਪ੍ਰਿਅ ਕਲਾਕਾਰ ਬਣ ਗਿਆ। ਨਵੀਂ ਪਛਾਣ ਹੋਣ ਕਰਕੇ ਕਿਸੇ ਨੂੰ ਵੀ ਉਸ 'ਤੇ ਸ਼ੱਕ ਨਹੀਂ ਹੋਇਆ।
ਐਨਸੀਬੀ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ। ਅਖਬਾਰਾਂ ਵਿਚ ਉਸ ਦੀਆਂ ਤਸਵੀਰਾਂ ਛਪਵਾਈਆਂ ਗਈਆਂ ਅਤੇ ਉਸ ਦੇ ਸਿਰ 'ਤੇ ₹50,000 ਦਾ ਇਨਾਮ ਵੀ ਰੱਖਿਆ ਗਿਆ ਸੀ। ਆਖ਼ਰਕਾਰ ਬੁੱਧਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਨਸੀਬੀ ਦੇ ਅਧਿਕਾਰੀਆਂ ਮੁਤਾਬਕ ਇਹ ਗ੍ਰਿਫ਼ਤਾਰੀ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਵਿੱਚ ਇੱਕ ਅਹਿਮ ਕਦਮ ਹੈ। ਦਸ ਸਾਲ ਤੋਂ ਵੀ ਵੱਧ ਸਮੇਂ ਤੱਕ ਆਪਣੀ ਅਸਲੀ ਪਛਾਣ ਛੁਪਾ ਕੇ ਸ਼ਰੇਆਮ ਸਰਗਰਮ ਰਿਹਾ ਇਹ ਦੋਸ਼ੀ ਹੁਣ ਕਾਨੂੰਨ ਦੀ ਗ੍ਰਿਫ਼ਤ 'ਚ ਆ ਗਿਆ ਹੈ।
ਇਸ ਤੋਂ ਬਾਅਦ ਪੱਕੀ ਜਾਣਕਾਰੀ ਦੇ ਆਧਾਰ 'ਤੇ ਐਨਸੀਬੀ ਦੀ ਟੀਮ ਨੇ ਉਸਨੂੰ ਸਫਲਤਾਪੂਰਕ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਅਤੇ ਅੱਗੇ ਦੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਹੁਣ ਐਨਸੀਬੀ ਇਹ ਪਤਾ ਲਗਾਉਣ ਵਿੱਚ ਲੱਗੀ ਹੈ ਕਿ ਆਖ਼ਿਰ ਇਸ ਕਾਰੋਬਾਰ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ।
Ncb s Big Action Famous Punjabi Singer Absconding For 10 Years Arrested In Drug Case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)