ਹੁਣ ਅਮਰੀਕਾ ਜਾਣਾ ਹੋਵੇਗਾ ਮਹਿੰਗਾ! ਸੈਲਾਨੀ ਜਾਂ ਕਾਰੋਬਾਰੀ ਵੀਜ਼ਾ ਲਈ ਭਰਨੇ ਪੈਣਗੇ ਐਨੇ ਪਾਸੇ...

06/08/2025 | Public Times Bureau | Panjab

ਅਮਰੀਕਾ ਜਾਣ ਦੀ ਇੱਛਾ ਰੱਖਣ ਵਾਲੇ ਸੈਲਾਨੀਆਂ ਅਤੇ ਕਾਰੋਬਾਰੀ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਅਮਰੀਕਾ ਦੇ B-1 ਜਾਂ B-2 ਵੀਜ਼ਾ ਲੈਣ ਵਾਲਿਆਂ ਨੂੰ $15,000 (ਭਾਰਤੀ ਕਰੰਸੀ ਮੁਤਾਬਕ ਕਰੀਬ 12.5 ਲੱਖ ਰੁਪਏ) ਦਾ ਸੁਰੱਖਿਆ ਬਾਂਡ ਭਰਨਾ ਪੈ ਸਕਦਾ ਹੈ। ਇਹ ਨਵਾਂ ਕਦਮ ਅਮਰੀਕੀ ਸਰਕਾਰ ਵੱਲੋਂ ਇੱਕ ਪਾਇਲਟ ਪ੍ਰੋਗਰਾਮ ਦੇ ਤੌਰ ‘ਤੇ ਲਾਗੂ ਕੀਤਾ ਜਾ ਰਿਹਾ ਹੈ ਜੋ ਕਿ 5 ਅਗਸਤ 2026 ਤੱਕ ਚੱਲੇਗਾ। ਪਹਿਲੇ ਪੜਾਅ ‘ਚ ਇਹ ਪ੍ਰੋਗਰਾਮ 12 ਮਹੀਨਿਆਂ ਦੀ ਮਿਆਦ ਵਾਲੇ ਵੀਜ਼ਿਆਂ ਲਈ ਲਾਗੂ ਕੀਤਾ ਜਾਵੇਗਾ।

ਇਹ ਪ੍ਰੋਗਰਾਮ ਉਨ੍ਹਾਂ ਦੇਸ਼ਾਂ ‘ਤੇ ਲਾਗੂ ਕੀਤਾ ਜਾ ਸਕਦਾ ਹੈ, ਜਿੱਥੋਂ ਦੇ ਨਾਗਰਿਕ ਅਕਸਰ ਅਮਰੀਕਾ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਥੇ ਰਹਿ ਜਾਂਦੇ ਹਨ। ਉਨ੍ਹਾਂ ਸੈਲਾਨੀਆਂ ਨੂੰ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਅਤੇ ਅਣਚਾਹੀ ਇਲਲੀਗਲ ਮਾਈਗ੍ਰੇਸ਼ਨ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਦੇਸ਼ ਇਸ ਪਾਇਲਟ ਪ੍ਰੋਗਰਾਮ ਦੇ ਘੇਰੇ ‘ਚ ਆਉਣਗੇ, ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿੱਥੋਂ ਦੇ ਲੋਕ ਵੀਜ਼ਾ ਦੀ ਮਿਆਦ ਤੋਂ ਵੱਧ ਅਮਰੀਕਾ ਵਿੱਚ ਰਹਿ ਜਾਂਦੇ ਹਨ। ਇਸ ਬਾਂਡ ਦੀ ਲਾਗਤ ਕਾਰਨ ਆਮ ਯਾਤਰੀ ਜਾਂ ਕਾਰੋਬਾਰੀ ਯਾਤਰਾ ਕਰਨ ਵਾਲਿਆਂ ਦੀਆਂ ਜੇਬਾਂ ‘ਤੇ ਵਾਧੂ ਭਾਰ ਪੈ ਸਕਦਾ ਹੈ। ਹਾਲਾਤਾਂ ਦੇ ਆਧਾਰ ‘ਤੇ ਇਹ ਪਾਇਲਟ ਪ੍ਰੋਗਰਾਮ ਭਵਿੱਖ ‘ਚ ਪੂਰੇ ਤੌਰ ‘ਤੇ ਵੀ ਲਾਗੂ ਕੀਤਾ ਜਾ ਸਕਦਾ ਹੈ।

Now Going To America Will Be Expensive You Will Have To Pay This Much For A Tourist Or Business Visa


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App