ਪਟਿਆਲਾ 'ਚ ਵਿਆਹੁਤਾ ਦਾ ਕਤਲ, ਲਾਸ਼ ਕੋਲ ਮਿਲਿਆ ਖੂਨ ਨਾਲ ਲੱਥਪੱਥ ਚਾਕੂ ਤੇ ਇੱਟ

03/08/2025 | Public Times Bureau | Panjab

ਸਨੌਰ ਦੀ ਖਾਲਸਾ ਨਗਰ ਕਲੋਨੀ ਵਿੱਚ ਇੱਕ 22 ਸਾਲਾ ਵਿਆਹੁਤਾ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 10 ਤੋਂ 12 ਵਜੇ ਦੇ ਵਿਚਕਾਰ ਵਾਪਰੀ, ਜਿਸ ਬਾਰੇ ਪੁਲਿਸ ਨੂੰ ਦੁਪਹਿਰ 12 ਵਜੇ ਤੋਂ ਬਾਅਦ ਜਾਣਕਾਰੀ ਮਿਲੀ। ਕਤਲ ਕੀਤੀ ਗਈ ਔਰਤ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਜੋ ਕਿ ਆਪਣੇ ਪਤੀ, ਬੱਚਿਆਂ, ਸੱਸ ਅਤੇ ਸਹੁਰੇ ਨਾਲ ਲਗਭਗ ਡੇਢ ਸਾਲ ਤੋਂ ਖਾਲਸਾ ਨਗਰ ਮੁਹੱਲੇ ਵਿੱਚ ਰਹਿ ਰਹੀ ਸੀ। ਸੂਚਨਾ ਮਿਲਣ 'ਤੇ ਸਨੌਰ ਥਾਣਾ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ।

ਘਟਨਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਰਾਧਿਕਾ ਦਾ ਵਿਆਹ ਲੱਗਭੱਗ ਚਾਰ ਸਾਲ ਪਹਿਲਾਂ ਹੋਇਆ ਸੀ। ਉਸਦਾ ਪਤੀ ਪਟਿਆਲਾ ਸ਼ਹਿਰ ਵਿੱਚ ਇੱਕ ਮੋਬਾਈਲ ਦੀ ਦੁਕਾਨ ’ਤੇ ਕੰਮ ਕਰਦਾ ਹੈ। ਰਾਧਿਕਾ ਦੀ ਸੱਸ ਵੀ ਏਸੀ ਮਾਰਕੀਟ ਵਿੱਚ ਇੱਕ ਦੁਕਾਨ 'ਤੇ ਕੰਮ ਕਰਦੀ ਹੈ ਅਤੇ ਉਸਦਾ ਸਹੁਰਾ ਵੀ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। ਪਰਿਵਾਰ ਵਿੱਚ ਦੋ ਛੋਟੇ ਬੱਚੇ ਹਨ। ਸ਼ਨੀਵਾਰ ਸਵੇਰੇ ਸਾਰੇ ਰੋਜ਼ਾਨਾ ਵਾਂਗ ਆਪਣੇ ਕੰਮ ਲਈ ਚਲੇ ਗਏ, ਜਿਸ ਤੋਂ ਬਾਅਦ ਘਰ ਵਿੱਚ ਇਕੱਲੀ ਰਾਧਿਕਾ ਸੀ, ਜਿਸਦਾ ਕਤਲ ਹੋ ਗਿਆ। ਇੱਕ ਰਿਸ਼ਤੇਦਾਰ ਨੇ ਬਾਅਦ ਵਿਚ ਕਤਲ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਨੂੰ ਮੌਕੇ ਤੋਂ ਦੋ ਚਾਕੂ ਤੇ ਇੱਕ ਇੱਟ ਬਰਾਮਦ ਹੋਈ ਹੈ, ਜਿਨ੍ਹਾਂ ’ਤੇ ਖੂਨ ਲੱਗਿਆ ਹੋਇਆ ਸੀ। ਚਾਕੂ ਖੂਨ ਨਾਲ ਲੱਥਪੱਥ ਮਿਲਿਆ ਹੈ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਇਸ ਚਾਕੂ ਨਾਲ ਕਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸ਼ੁਰੂਆਤੀ ਜਾਂਚ ਦੌਰਾਨ, ਇੱਕ ਸ਼ੱਕੀ ਦਾ ਸੁਰਾਗ ਮਿਲਿਆ ਹੈ ਪਰ ਅਜੇ ਤੱਕ ਅਧਿਕਾਰਤ ਤੌਰ ’ਤੇ ਕੁਝ ਨਹੀਂ ਦੱਸਿਆ ਗਿਆ ਹੈ। ਸਨੌਰ ਥਾਣੇ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਮਾਮੇ ਦੇ ਪਰਿਵਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾਵੇਗਾ। ਜਲਦੀ ਹੀ ਪੁਲਿਸ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ।


Married Woman Murdered In Patiala Blood stained Knife And Brick Found Near Body


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App