ਪੰਜਾਬ ‘ਚ ਗੋਲੀਬਾਰੀ ਅਤੇ ਕਤਲ-ਕਾਰਵਾਈਆਂ ਹੁਣ ਆਮ ਗੱਲ ਬਣ ਗਈ ਹੈ। ਇਸੇ ਕੜੀ ਹੇਠਾਂ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਸਠਿਆਲੀ ਵਿੱਚ ਮੰਗਲਵਾਰ ਰਾਤ ਕਰੀਬ 11 ਵਜੇ 3 ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਟਰੈਵਲ ਏਜੰਟ ਦੇ ਘਰ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਹਮਲੇ ਦੌਰਾਨ ਪਰਿਵਾਰਕ ਮੈਂਬਰਾਂ ਦੀ ਜਾਨ ਤਾਂ ਬਚ ਗਈ ਪਰ ਸਾਰੇ ਘਰ ਦੀ ਹਾਲਤ ਖੌਫ਼ਨਾਕ ਦਿਖਾਈ ਦਿੱਤੀ।
ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਉਨ੍ਹਾਂ ਨੇ ਮੂੰਹ ਢੱਕਿਆ ਹੋਇਆ ਸੀ। ਉਨ੍ਹਾਂ ਵੱਲੋਂ ਸੂਰਜ ਮਸੀਹ ਪੁੱਤਰ ਮਨੋਹਰ ਮਸੀਹ ਦੇ ਘਰ ਦੇ ਗੇਟ ਅਤੇ ਉੱਪਰਲੀ ਮੰਜਲ ‘ਤੇ ਬਣੀ ਰਸੋਈ ਵੱਲ ਗੋਲੀਆਂ ਚਲਾਈ ਗਈਆਂ। ਮੌਕੇ ‘ਤੇ ਹੋਰ ਹਵਾਈ ਫਾਇਰਿੰਗ ਵੀ ਕੀਤੀ ਗਈ, ਜਿਸ ਦੀ ਪੁਸ਼ਟੀ ਪਿੰਡ ਦੇ ਗਵਾਹਾਂ ਨੇ ਕੀਤੀ।
ਸੂਰਜ ਮਸੀਹ ਘਰ ‘ਚ ਮੌਜੂਦ ਨਹੀਂ ਸੀ, ਪਰ ਉਸ ਦੀ ਪਤਨੀ ਸ਼ਿਵਾਨੀ ਨੇ ਦੱਸਿਆ ਕਿ ਉਹ ਛੋਟੀ ਬੱਚੀ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਕਰ ਰਹੀ ਸੀ, ਜਦ ਗੋਲੀਆਂ ਦੀ ਆਵਾਜ਼ ਆਈ। ਬਾਹਰ ਨਿਕਲ ਕੇ ਉਨ੍ਹਾਂ ਨੇ ਤਿੰਨ ਨੌਜਵਾਨਾਂ ਨੂੰ ਮੋਟਰਸਾਈਕਲ ‘ਤੇ ਭੱਜਦੇ ਦੇਖਿਆ। ਸ਼ਿਵਾਨੀ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਪਰ ਉਹਨਾਂ ਨੇ ਮੰਨਿਆ ਕਿ ਟਰੈਵਲ ਅਤੇ ਇਮੀਗ੍ਰੇਸ਼ਨ ਕੰਮ ਕਰਦੇ ਹੋਏ ਕਿਸੇ ਨਾਲ ਰੰਜਿਸ਼ ਹੋ ਸਕਦੀ ਹੈ।
ਸਰਪੰਚ ਬਿਕਰਮ ਸਿੰਘ ਅਤੇ ਮੁਹਤਬਰ ਰਮੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਆਸ਼ੀਸ਼ ਅਤੇ ਉਸਦੇ ਸਾਥੀਆਂ ਨੇ ਹਮਲਾਵਰਾਂ ਦਾ ਪਿੱਛਾ ਵੀ ਕੀਤਾ। ਇਹ ਹਮਲਾਵਰ ਆਦਰਸ਼ ਸਕੂਲ ਕੋਟ ਧੰਦਲ ਵੱਲ ਜਾ ਰਹੇ ਸਨ ਜਿੱਥੇ ਉਨ੍ਹਾਂ ਨੇ ਪਿੱਛਾ ਕਰਨ ਵਾਲੇ ਨੌਜਵਾਨਾਂ ਵੱਲ ਵੀ ਫਾਇਰਿੰਗ ਕੀਤੀ। ਹਮਲਾਵਰ ਬਾਅਦ ਵਿੱਚ ਸੂਏ ਦੇ ਕੰਢੇ ਰਾਹੀਂ ਕਾਦੀਆਂ ਵੱਲ ਭੱਜ ਗਏ।
Bullets Fired At Travel Agent s House Youth Who Went To Arrest Him Also Fired
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)