ਪਾਕਿਸਤਾਨ ਦੇ ਸ਼ਹਿਰ ਕਰਾਚੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਲਿਰ ਜੇਲ੍ਹ 'ਚੋਂ ਸੋਮਵਾਰ ਰਾਤ ਨੂੰ 216 ਕੈਦੀ ਭੱਜ ਗਏ। ਜੇਲ੍ਹ ਪ੍ਰਸ਼ਾਸਨ ਮੁਤਾਬਕ, ਕਰਾਚੀ 'ਚ ਆਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਸਾਵਧਾਨੀ ਵਜੋਂ ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ ਸੀ। ਇਸ ਦੌਰਾਨ ਕਈ ਕੈਦੀਆਂ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਮੈਨ ਗੇਟ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਚੋਂ ਲਗਭਗ 80 ਕੈਦੀ ਫਿਰ ਤੋਂ ਫੜ ਲਏ ਗਏ ਹਨ, ਪਰ 135 ਕੈਦੀ ਹਾਲੇ ਵੀ ਫਰਾਰ ਹਨ। ਜੇਲ੍ਹ ਸੁਪਰੀਟੈਂਡੈਂਟ ਅਰਸ਼ਦ ਸ਼ਾਹ ਨੇ ਮੰਗਲਵਾਰ ਸਵੇਰੇ ਇਸ ਦੀ ਪੁਸ਼ਟੀ ਕੀਤੀ।
ਕੈਦੀਆਂ ਨੇ ਜੇਲ੍ਹ ਦੀ ਕੰਧ ਤੋੜੀ ਹੈ, ਪਰ ਪ੍ਰਸ਼ਾਸਨ ਨੇ ਇਹ ਗੱਲ ਖੰਡਨ ਕਰ ਦਿੱਤੀ ਹੈ। ਉਨ੍ਹਾਂ ਅਨੁਸਾਰ ਸਭ ਕੈਦੀ ਮੈਨ ਗੇਟ ਰਾਹੀਂ ਹੀ ਭਗਦੜ ਦੌਰਾਨ ਭੱਜੇ।ਘਰੇਲੂ ਮਾਮਲਿਆਂ ਦੇ ਮੰਤਰੀ ਲਾਂਜਾਰ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ 700 ਤੋਂ 1000 ਤੱਕ ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਲਿਆਂਦਾ ਗਿਆ ਸੀ। ਇਸ ਹਫੜਾ-ਤਫੜੀ ਵਿਚ 100 ਤੋਂ ਵੱਧ ਕੈਦੀਆਂ ਨੇ ਮੈਨ ਗੇਟ ਵੱਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਭੱਜਣ ਵਿੱਚ ਕਾਮਯਾਬ ਹੋ ਗਏ। ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਇਸ ਮੁਹਿੰਮ ਵਿੱਚ ਸਪੈਸ਼ਲ ਸਿਕਿਉਰਿਟੀ ਯੂਨਿਟ (SSU), ਰੈਪਿਡ ਰਿਸਪਾਂਸ ਫੋਰਸ (RRF), ਰੇਂਜਰਜ਼ ਅਤੇ ਫਰੰਟਿਅਰ ਕੋਰ (FC) ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ।
216 Prisoners Escaped From Karachi Jail In Pakistan Prisoners Escaped From The Main Gate Due To Earthquake
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)